Episode's summary
ਵਿਕਟੋਰੀਆ ਦੀਆਂ ਸੂਬਾਈ ਚੋਣਾਂ ਲਈ ਰਸਮੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਗਵਰਨਰ ਵੱਲੋਂ ਚੋਣਾਂ ਸਬੰਧੀ ਅਧਿਕਾਰਤ ਹੁਕਮਾਂ ਉੱਤੇ ਦਸਤਖ਼ਤ ਕੀਤੇ ਜਾਣ ਮਗਰੋਂ ਸੂਬੇ ਦੀ 60ਵੀਂ ਸੰਸਦ ਭੰਗ ਕਰ ਦਿੱਤੀ ਗਈ ਹੈ ਅਤੇ 28 ਨਵੰਬਰ ਨੂੰ ਵੋਟਾਂ ਪੈਣੀਆਂ ਤੈਅ ਹੋ ਗਈਆਂ ਹਨ। ਪ੍ਰੀਮੀਅਰ ਬੈਨ ਕੈਰੋਲ ਨੇ ਇਨ੍ਹਾਂ ਚੋਣਾਂ ਨੂੰ ਹਾਲੀਆ ਇਤਿਹਾਸ ਦੀਆਂ ਅਹਿਮ ਚੋਣਾਂ ਵਿੱਚੋਂ ਇੱਕ ਦੱਸਿਆ ਹੈ। ਉੱਧਰ, ਚੋਣ ਕਮਿਸ਼ਨ ਮੁਤਾਬਕ ਵੋਟ ਪਾਉਣ ਲਈ ਰਜਿਸਟ੍ਰੇਸ਼ਨ ਕਰਵਾਉਣ ਵਾਲੇ ਵਿਕਟੋਰੀਆ ਵਾਸੀਆਂ ਦੀ ਗਿਣਤੀ ਰਿਕਾਰਡ ਪੱਧਰ 'ਤੇ ਪਹੁੰਚ ਗਈ ਹੈ। #sbsaudiopodcast
ਵਿਕਟੋਰੀਆ ਦੀਆਂ ਸੂਬਾਈ ਚੋਣਾਂ ਲਈ ਰਸਮੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਗਵਰਨਰ ਵੱਲੋਂ ਚੋਣਾਂ ਸਬੰਧੀ ਅਧਿਕਾਰਤ ਹੁਕਮਾਂ ਉੱਤੇ ਦਸਤਖ਼ਤ ਕੀਤੇ ਜਾਣ ਮਗਰੋਂ ਸੂਬੇ ਦੀ 60ਵੀਂ ਸੰਸਦ ਭੰਗ ਕਰ ਦਿੱਤੀ ਗਈ ਹੈ ਅਤੇ 28 ਨਵੰਬਰ ਨੂੰ ਵੋਟਾਂ ਪੈਣੀਆਂ ਤੈਅ ਹੋ ਗਈਆਂ ਹਨ। ਪ੍ਰੀਮੀਅਰ ਬੈਨ ਕੈਰੋਲ ਨੇ ਇਨ੍ਹਾਂ ਚੋਣਾਂ ਨੂੰ ਹਾਲੀਆ ਇਤਿਹਾਸ ਦੀਆਂ ਅਹਿਮ ਚੋਣਾਂ ਵਿੱਚੋਂ ਇੱਕ ਦੱਸਿਆ ਹੈ। ਉੱਧਰ, ਚੋਣ ਕਮਿਸ਼ਨ ਮੁਤਾਬਕ ਵੋਟ ਪਾਉਣ ਲਈ ਰਜਿਸਟ੍ਰੇਸ਼ਨ ਕਰਵਾਉਣ ਵਾਲੇ ਵਿਕਟੋਰੀਆ ਵਾਸੀਆਂ ਦੀ ਗਿਣਤੀ ਰਿਕਾਰਡ ਪੱਧਰ 'ਤੇ ਪਹੁੰਚ ਗਈ ਹੈ। #sbsaudiopodcast
Episodes
ਖ਼ਬਰਨਾਮਾ: ਵਿਕਟੋਰੀਆ ਦੀਆਂ ਸੂਬਾਈ ਚੋਣਾਂ ਦੀ ਰਸਮੀ ਪ੍ਰਕਿਰਿਆ ਸ਼ੁਰੂ, 28 ਨਵੰਬਰ ਨੂੰ ਪੈਣਗੀਆਂ ਵੋਟਾਂ
Listenedਵਿਕਟੋਰੀਆ ਦੀਆਂ ਸੂਬਾਈ ਚੋਣਾਂ ਲਈ ਰਸਮੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਗਵਰਨਰ ਵੱਲੋਂ ਚੋਣਾਂ ਸਬੰਧੀ ਅਧਿਕਾਰਤ ਹੁਕਮਾਂ ਉੱਤੇ ਦਸਤਖ਼ਤ ਕੀਤੇ ਜਾਣ ਮਗਰੋਂ ਸੂਬੇ ਦੀ 60ਵੀਂ ਸੰਸਦ ਭੰਗ ਕਰ ਦਿੱਤੀ ਗਈ ਹੈ ਅਤੇ 28 ਨਵੰਬਰ ਨੂੰ ਵੋਟਾਂ ਪੈਣੀਆਂ ਤੈਅ ਹੋ ਗਈਆਂ ਹਨ। ਪ੍ਰੀਮੀਅਰ ਬੈਨ ਕੈਰੋਲ ਨੇ ਇਨ੍ਹਾਂ ਚੋਣਾਂ ਨੂੰ ਹਾਲੀਆ ਇਤਿਹਾਸ ਦੀਆਂ ਅਹਿਮ ਚੋਣਾਂ ਵਿੱਚੋਂ ਇੱਕ ਦੱਸਿਆ ਹੈ। ਉੱਧਰ, ਚੋਣ ਕਮਿਸ਼ਨ ਮੁਤਾਬਕ ਵੋਟ ਪਾਉਣ ਲਈ ਰਜਿਸਟ੍ਰੇਸ਼ਨ ਕਰਵਾਉਣ ਵਾਲੇ ਵਿਕਟੋਰੀਆ ਵਾਸੀਆਂ ਦੀ ਗਿਣਤੀ ਰਿਕਾਰਡ ਪੱਧਰ 'ਤੇ ਪਹੁੰਚ ਗਈ ਹੈ। #sbsaudiopodcast
ਬ੍ਰਿਸਬੇਨ ਦੇ ਦੀਵਾਲੀ ਮੇਲੇ ’ਚ ਬੰਦੀ ਛੋੜ ਦਿਵਸ ਦੇ ਇਤਿਹਾਸ ਅਤੇ ਅਹਿਮੀਅਤ ’ਤੇ ਹੋਈ ਚਰਚਾ
Listenedਬ੍ਰਿਸਬੇਨ ਦੇ Eat Street ਵਿਖੇ ਕਰਵਾਏ ਗਏ The Grand Diwali Mela ਦੌਰਾਨ ਐਸਬੀਐਸ ਦੀਆਂ ਵੱਖ-ਵੱਖ ਭਾਸ਼ਾਈ ਟੀਮਾਂ ਨੇ ਭਾਈਚਾਰੇ ਦੇ ਮੈਂਬਰਾਂ ਅਤੇ ਆਗੂਆਂ ਨਾਲ ਗੱਲਬਾਤ ਕੀਤੀ। ਇਸ ਮੌਕੇ ਨੌਜਵਾਨਾਂ ਅਤੇ ਭਾਈਚਾਰਕ ਪਤਵੰਤਿਆਂ ਨਾਲ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀ ਅਹਿਮੀਅਤ ਅਤੇ ਇਨ੍ਹਾਂ ਨਾਲ ਜੁੜੇ ਇਤਿਹਾਸਕ ਪੱਖਾਂ ਬਾਰੇ ਹੋਈ ਚਰਚਾ ਸੁਣਨ ਲਈ ਇਹ ਪੌਡਕਾਸਟ ਸੁਣੋ। #sbsaudiopodcast
ਪਾਕਿਸਤਾਨ ਡਾਇਰੀ: ਅਸੈਂਬਲੀ ਵਿੱਚ ਹੰਗਾਮਾ, ਇਮਰਾਨ ਖਾਨ ਦੀ ਵਕੀਲ ਨਾਲ ਮੁਲਾਕਾਤ ਅਤੇ ਪੈਟਰੋਲ ਕੀਮਤਾਂ ਵਿੱਚ ਕਟੌਤੀ
Listenedਪਾਕਿਸਤਾਨ ਦੀ ਸਿਆਸਤ ਇੱਕ ਵਾਰ ਫਿਰ ਚਰਚਾ ਵਿੱਚ ਹੈ। ਅਸੈਂਬਲੀ ਦੇ ਅੰਦਰ ਸਿਆਸਤਦਾਨਾਂ ਵਿਚਾਲੇ ਤਿੱਖਾ ਟਕਰਾਅ ਦੇਖਣ ਨੂੰ ਮਿਲਿਆ, ਜਦਕਿ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਸੱਤ ਮਹੀਨਿਆਂ ਬਾਅਦ ਆਪਣੇ ਵਕੀਲ ਨਾਲ ਮੁਲਾਕਾਤ ਕੀਤੀ ਹੈ। ਉਧਰ ਸਰਕਾਰ ਨੇ ਪੈਟਰੋਲ ਦੀਆਂ ਕੀਮਤਾਂ ਵਿੱਚ 15 ਰੁਪਏ ਪ੍ਰਤੀ ਲੀਟਰ ਦੀ ਕਟੌਤੀ ਦਾ ਐਲਾਨ ਕੀਤਾ ਹੈ। ਇਸਦੇ ਨਾਲ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਪਾਕਿਸਤਾਨੀ ਮੰਤਰੀ ਰਮੇਸ਼ ਸਿੰਘ ਅਰੋੜਾ ਦੇ ਬਿਆਨਾਂ ਨੇ ਵੀ ਸਿਆਸੀ ਚਰਚਾ ਨੂੰ ਗਰਮਾ ਦਿੱਤਾ ਹੈ। ਪਾਕਿਸਤਾਨ ਨਾਲ ਜੁੜੀਆਂ ਇਹ ਅਤੇ ਹੋਰ ਅਹਿਮ ਖ਼ਬਰਾਂ ਸੁਣੋ ਪਾਕਿਸਤਾਨ ਡਾਇਰੀ ਵਿੱਚ। #sbsaudiopodcast
ਵਿਕਟੋਰੀਆ ਮਲਟੀਕਲਚਰਲ ਅਵਾਰਡਜ਼ 2026 ਵਿੱਚ ਵਿਕਟੋਰੀਅਨ ਸਿੱਖ ਗੁਰਦੁਆਰਾ ਕੌਂਸਲ ਦਾ ਸਨਮਾਨ
Listenedਵਿਕਟੋਰੀਆ ਵਿੱਚ ਕਰਵਾਏ ਗਏ Victorian Multicultural Awards for Excellence 2026 ਦੌਰਾਨ ਬਹੁ-ਸੱਭਿਆਚਾਰਕ ਭਾਈਚਾਰਿਆਂ ਲਈ ਵਿਸ਼ੇਸ਼ ਯੋਗਦਾਨ ਪਾਉਣ ਵਾਲੀਆਂ ਸੰਸਥਾਵਾਂ ਅਤੇ ਵਿਅਕਤੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ Victorian Sikh Gurudwara Council (VSGC) ਨੂੰ ਵੀ ਭਾਈਚਾਰਕ ਸੇਵਾ, ਸਮਾਜਿਕ ਭਲਾਈ ਅਤੇ ਇਕਜੁੱਟਤਾ ਨੂੰ ਮਜ਼ਬੂਤ ਕਰਨ ਲਈ ਕੀਤੇ ਗਏ ਕੰਮਾਂ ਦੀ ਮਾਨਤਾ ਵਜੋਂ ਅਵਾਰਡ ਨਾਲ ਨਿਵਾਜਿਆ ਗਿਆ। ਕੌਂਸਲ ਦੇ ਨੁਮਾਇੰਦੇ ਓਂਕਾਰ ਸਿੰਘ ਨੇ ਇਸ ਉਪਲਬਧੀ ਨੂੰ ਪੂਰੇ ਭਾਈਚਾਰੇ ਦੀ ਸਾਂਝੀ ਪ੍ਰਾਪਤੀ ਕਰਾਰ ਦਿੱਤਾ। #sbsaudiopodcast
'ਤਾਂ ਕਿ ਹੋਰਨਾਂ ਉੱਤੇ ਹਮਲਾ ਨਾ ਹੋਵੇ': ਸਾਬਕਾ ਟਰੱਕ ਡਰਾਈਵਰ ਦੀ ਕਾਨੂੰਨੀ ਲੜਾਈ ਨੇ ਉਜਾਗਰ ਕੀਤੀਆਂ ਸਿਸਟਮ ਦੀਆਂ ਖਾਮੀਆਂ
Listenedਪਿਛਲੇ ਸਾਲ ਦੱਖਣੀ ਆਸਟ੍ਰੇਲੀਆ ਦੇ ਇੱਕ ਸਰਵਿਸ ਸਟੇਸ਼ਨ 'ਤੇ ਇੱਕ ਪੰਜਾਬੀ ਮੂਲ ਦੇ ਟਰੱਕ ਡਰਾਈਵਰ ਬਲਜਿੰਦਰ ਸਿੰਘ 'ਤੇ ਕਥਿਤ ਤੌਰ 'ਤੇ ਹਮਲਾ ਕੀਤਾ ਗਿਆ ਸੀ। ਇਸ ਘਟਨਾ ਨੇ ਉਸਦੀ ਆਸਟ੍ਰੇਲੀਆ ਲਈ ਆਪਣੇਪਣ ਅਤੇ ਸੁਰੱਖਿਆ ਦੀ ਭਾਵਨਾ ਨੂੰ ਝੰਜੋੜ ਕੇ ਰੱਖ ਦਿੱਤਾ। ਬਲਜਿੰਦਰ ਸਿੰਘ ਦਾ ਕਹਿਣਾ ਹੈ ਕਿ ਟਰੱਕ ਚਲਾਉਂਦਿਆਂ ਉਹ ਅਕਸਰ ਸੰਚਾਰ ਰੇਡੀਓ 'ਤੇ ਭਾਈਚਾਰੇ ਵਿਰੁੱਧ ਨਫ਼ਰਤ ਭਰੀ ਭਾਸ਼ਾ ਸੁਣਦੇ ਸਨ। ਹਾਲਾਂਕਿ, ਉਨ੍ਹਾਂ ਨੇ ਕਦੇ ਨਹੀਂ ਸੋਚਿਆ ਸੀ ਕਿ ਇੱਕ ਦਿਨ ਉਨ੍ਹਾਂ ਨੂੰ ਖ਼ੁਦ ਵੀ ਸਰੀਰਕ ਹਮਲੇ ਦਾ ਸਾਹਮਣਾ ਕਰਨਾ ਪਵੇਗਾ। ਪੂਰੀ ਕਹਾਣੀ ਬਾਰੇ ਹੋਰ ਜਾਣਨ ਲਈ ਸੁਣੋ SBS ਪੰਜਾਬੀ ਦਾ ਇਹ ਪੌਡਕਾਸਟ। #sbsaudiopodcast
ਖ਼ਬਰਨਾਮਾ: RBA ਨੇ ਵਿਆਜ ਦਰਾਂ ਵਧਾਈਆਂ, ਜਲਵਾਯੂ ਸੰਕਟ, ਸੋਸ਼ਲ ਮੀਡੀਆ ਪਾਬੰਦੀ ਤੇ ਭਾਰਤ ਦੀ ਸਿਆਸੀ ਤਕਰਾਰ ਸਣੇ ਅੱਜ ਦੀਆਂ ਅਹਿਮ ਖ਼ਬਰਾਂ
Listenedਰਿਜ਼ਰਵ ਬੈਂਕ ਆਫ਼ ਆਸਟ੍ਰੇਲੀਆ ਨੇ ਅੱਜ ਵਿਆਜ ਦਰਾਂ ਵਿੱਚ 0.25 ਫ਼ੀਸਦੀ ਅੰਕਾਂ ਦਾ ਵਾਧਾ ਕਰ ਦਿੱਤਾ ਹੈ, ਜਿਸ ਨਾਲ ਕਰਜ਼ਾਧਾਰਕਾਂ 'ਤੇ ਹੋਰ ਦਬਾਅ ਪੈ ਸਕਦਾ ਹੈ। ਇਸੇ ਦੌਰਾਨ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਨੇ ਕਾਮਨਵੈਲਥ ਸੰਮੇਲਨ ਦੌਰਾਨ ਜਲਵਾਯੂ ਤਬਦੀਲੀ ਨੂੰ ਛੋਟੇ ਟਾਪੂ ਦੇਸ਼ਾਂ ਲਈ ਵਜੂਦ ਦਾ ਖ਼ਤਰਾ ਦੱਸਿਆ ਹੈ। ਹਾਈ ਕੋਰਟ ਵਿੱਚ 16 ਸਾਲ ਤੋਂ ਘੱਟ ਉਮਰ ਵਾਲਿਆਂ ਲਈ ਸੋਸ਼ਲ ਮੀਡੀਆ ਪਾਬੰਦੀ ਨੂੰ ਚੁਣੌਤੀ ਦਿੱਤੀ ਜਾ ਰਹੀ ਹੈ, ਜਦਕਿ ਦੇਸ਼ ਭਰ ਵਿੱਚ ਘਰਾਂ ਦੀਆਂ ਕੀਮਤਾਂ ਵਿੱਚ ਗਿਰਾਵਟ ਜਾਰੀ ਹੈ। ਉੱਧਰ ਅਮਰੀਕਾ ਵਿੱਚ ਮੱਧਕਾਲੀ ਚੋਣਾਂ ਦੀ ਸਰਗਰਮੀ ਤੇਜ਼ ਹੋ ਗਈ ਹੈ ਅਤੇ ਭਾਰਤ ਵਿੱਚ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਖੁੱਲ੍ਹੀ ਬਹਿਸ ਦੀ ਚੁਣੌਤੀ ਦਿੱਤੀ ਹੈ। ਇਸ ਪੌਡਕਾਸਟ ਵਿੱਚ ਸੁਣੋ ਅੱਜ ਦੀਆਂ ਹੋਰ ਅਹਿਮ ਖ਼ਬਰਾਂ। #sbsaudiopodcast
ਪੰਜਾਬੀ ਡਾਇਰੀ: ‘ਆਪ’ ਵਿਧਾਇਕਾਂ ਦੇ ਅਸਤੀਫ਼ੇ, ਪੰਜਾਬ ਦੇ ਪਾਣੀਆਂ ਦਾ ਮੁੱਦਾ ਅਤੇ ਹਾਕੀ ਏਸ਼ੀਅਨ ਚੈਂਪੀਅਨਜ਼ ਟਰਾਫੀ
Listenedਪੰਜਾਬੀ ਡਾਇਰੀ ਦੇ ਇਸ ਐਪੀਸੋਡ ਵਿੱਚ ਪੰਜਾਬ ਦੀ ਸਿਆਸਤ ਅਤੇ ਖੇਡ ਜਗਤ ਨਾਲ ਜੁੜੀਆਂ ਅਹਿਮ ਘਟਨਾਵਾਂ 'ਤੇ ਚਰਚਾ ਕੀਤੀ ਗਈ ਹੈ। ਆਮ ਆਦਮੀ ਪਾਰਟੀ ਦੇ ਦੋ ਵਿਧਾਇਕਾਂ ਵੱਲੋਂ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇਣ ਦੇ ਸਿਆਸੀ ਅਸਰਾਂ ਦੇ ਨਾਲ-ਨਾਲ ਪੰਜਾਬ ਦੇ ਪਾਣੀਆਂ ਦੇ ਹੱਕਾਂ ਨੂੰ ਲੈ ਕੇ ਵਿਧਾਨ ਸਭਾ ਵੱਲੋਂ ਪਾਸ ਕੀਤੇ ਗਏ ਪੰਜ ਮਤਿਆਂ ਬਾਰੇ ਜਾਣਕਾਰੀ ਦਿੱਤੀ ਗਈ ਹੈ। ਇਸ ਤੋਂ ਇਲਾਵਾ, ਜਲੰਧਰ ਵਿੱਚ ਚੱਲ ਰਹੀ ਹਾਕੀ ਏਸ਼ੀਅਨ ਚੈਂਪੀਅਨਜ਼ ਟਰਾਫੀ ਦੀਆਂ ਮੁੱਖ ਸਰਗਰਮੀਆਂ ਅਤੇ ਤਾਜ਼ਾ ਅੱਪਡੇਟ ਵੀ ਸ਼ਾਮਲ ਹਨ। #sbsaudiopodcast
ਦੀਵਾਲੀ ਸਮਾਗਮ ਵਿੱਚ ਸਿਹਤ ਅਤੇ ਭਾਈਚਾਰਕ ਸਾਂਝ ਦਾ ਜਸ਼ਨ, ‘Sons of the West’ ਪ੍ਰੋਗਰਾਮ ਪੂਰਾ ਕਰਨ ਵਾਲੇ ਪੰਜਾਬੀਆਂ ਦਾ ਸਨਮਾਨ
Listenedਵੈਸਟਰਨ ਬੁਲਡਾਗਜ਼ ਕਮਿਊਨਿਟੀ ਫਾਊਂਡੇਸ਼ਨ ਵੱਲੋਂ ਚਲਾਏ ਜਾਂਦੇ 10 ਹਫ਼ਤਿਆਂ ਦੇ ਮੁਫ਼ਤ ਸਿਹਤ ਅਤੇ ਤੰਦਰੁਸਤੀ ਪ੍ਰੋਗਰਾਮ Sons of the West ਦੇ ਗ੍ਰੈਜੂਏਟਸ ਲਈ 27 ਅਕਤੂਬਰ ਨੂੰ Footscray 'ਚ ਵਿਟਨ ਓਵਲ ਵਿਖੇ ਦੀਵਾਲੀ ਸਮਾਗਮ ਕਰਵਾਇਆ ਗਿਆ। ਸਮਾਗਮ ਦੌਰਾਨ ਭਾਰਤੀ ਮੂਲ ਦੇ ਉਹ ਸੀਨੀਅਰ ਸਨਮਾਨਿਤ ਕੀਤੇ ਗਏ ਜਿਨ੍ਹਾਂ ਨੇ ਇਹ ਪ੍ਰੋਗਰਾਮ ਸਫਲਤਾਪੂਰਵਕ ਪੂਰਾ ਕੀਤਾ। ਭਾਗੀਦਾਰਾਂ ਨੇ ਕਿਹਾ ਕਿ ਇਸ ਪਹਿਲ ਨੇ ਉਨ੍ਹਾਂ ਨੂੰ ਸਿਹਤ ਪ੍ਰਤੀ ਜਾਗਰੂਕ ਬਣਾਉਣ ਦੇ ਨਾਲ-ਨਾਲ ਨਵੇਂ ਦੋਸਤ ਬਣਾਉਣ ਅਤੇ ਭਾਈਚਾਰੇ ਨਾਲ ਨਜ਼ਦੀਕੀ ਵਧਾਉਣ ਦਾ ਮੌਕਾ ਵੀ ਦਿੱਤਾ। #sbsaudiopodcast
'ਸਿੱਖ ਵੀ ਅਤੇ ਆਸਟ੍ਰੇਲੀਅਨ ਵੀ': ਵੁਲਗੁਲਗਾ ਵਿੱਚ ਬੰਦੀ ਛੋੜ ਦਿਵਸ ਤੇ ਦੀਵਾਲੀ ’ਚੋਂ ਝਲਕਦੀ ਹੈ ਪੰਜਾਬੀਆਂ ਦੀ ਮੁੱਢਲੀ ਪ੍ਰਵਾਸ ਕਹਾਣੀ
Listenedਹਰ ਸਾਲ ਹਜ਼ਾਰਾਂ ਲੋਕ ਦੀਵਾਲੀ ਅਤੇ ਬੰਦੀ ਛੋੜ ਦਿਵਸ ਮਨਾਉਣ ਲਈ ਨਿਊ ਸਾਊਥ ਵੇਲਜ਼ ਦੇ ਵੁਲਗੁਲਗਾ ਵਿੱਚ ਇਕੱਠੇ ਹੁੰਦੇ ਹਨ, ਜਿੱਥੇ ਆਸਟ੍ਰੇਲੀਆ ਦਾ ਸਭ ਤੋਂ ਪੁਰਾਣਾ ਗੁਰਦੁਆਰਾ ਸਥਿਤ ਹੈ। ਇੱਥੇ ਭਾਰਤੀ ਜਸ਼ਨਾਂ ਨੂੰ ਮੁੱਖ ਧਾਰਾ ਦਾ ਹਿੱਸਾ ਬਣਾਉਣ ਪਿੱਛੇ ਕਈ ਪੀੜ੍ਹੀਆਂ ਦਾ ਇਤਿਹਾਸ ਅਤੇ ਮੁੱਢਲੇ ਪੰਜਾਬੀ ਪ੍ਰਵਾਸੀਆਂ ਦਾ ਯੋਗਦਾਨ ਹੈ। ਇਸ ਦੀਵਾਲੀ ਮੌਕੇ ਅਸੀਂ ਵੁਲਗੁਲਗਾ ਦੇ ਉਨ੍ਹਾਂ ਪਰਿਵਾਰਾਂ ਦੀ ਕਹਾਣੀ ਸਾਹਮਣੇ ਲਿਆ ਰਹੇ ਹਾਂ, ਜਿਨ੍ਹਾਂ ਨੇ ਆਸਟ੍ਰੇਲੀਆ ਵਿੱਚ ਸਿੱਖ-ਪੰਜਾਬੀ ਪਛਾਣ ਨੂੰ ਸੰਭਾਲਣ ਦੇ ਨਾਲ-ਨਾਲ ਆਪਣੀ ਇੱਕ ਵੱਖਰੀ 'ਪੰਜਾਬੀ-ਆਸਟ੍ਰੇਲੀਅਨ' ਪਛਾਣ ਵੀ ਸਥਾਪਿਤ ਕੀਤੀ ਹੈ। ਇਹ ਕਸਬਾ ਅੱਜ ਪੰਜਾਬੀ ਵਿਰਾਸਤ ਅਤੇ ਆਸਟ੍ਰੇਲੀਅਨ ਜੀਵਨ-ਸ਼ੈਲੀ ਦੇ ਸੁੰਦਰ ਸੁਮੇਲ ਦੀ ਮਿਸਾਲ ਪੇਸ਼ ਕਰਦਾ ਹੈ। #sbsaudiopodcast
ਖ਼ਬਰਨਾਮਾ: ਆਸਟ੍ਰੇਲੀਆ ਵਿੱਚ ਵਿਆਜ ਦਰਾਂ ਵਿੱਚ ਮੁੜ ਵਾਧੇ ਦੀ ਸੰਭਾਵਨਾ, 2008 ਤੋਂ ਬਾਅਦ ਦੇ ਉੱਚੇ ਪੱਧਰ 'ਤੇ ਪਹੁੰਚ ਸਕਦੀ ਹੈ 'ਕੈਸ਼ ਰੇਟ'
Listenedਆਸਟ੍ਰੇਲੀਆ ਵਿੱਚ ਵਿਆਜ ਦਰਾਂ ਨੂੰ ਲੈ ਕੇ ਇੱਕ ਵਾਰ ਫਿਰ ਚਰਚਾ ਤੇਜ਼ ਹੋ ਗਈ ਹੈ। ਬੌਂਡ ਮਾਰਕੀਟ ਅਤੇ ਕਈ ਅਰਥਸ਼ਾਸਤਰੀਆਂ ਦਾ ਮੰਨਣਾ ਹੈ ਕਿ 3 ਨਵੰਬਰ ਨੂੰ ਰਿਜ਼ਰਵ ਬੈਂਕ ਨਕਦੀ ਦਰ ਵਿੱਚ ਹੋਰ ਵਾਧਾ ਕਰ ਸਕਦਾ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਇਹ ਇਸ ਸਾਲ ਦਾ ਪੰਜਵਾਂ ਵਿਆਜ ਦਰ ਵਾਧਾ ਹੋਵੇਗਾ ਅਤੇ ਕੈਸ਼ ਰੇਟ 4.85 ਫ਼ੀਸਦੀ ਤੱਕ ਪਹੁੰਚ ਸਕਦੀ ਹੈ, ਜੋ 2008 ਤੋਂ ਬਾਅਦ ਦਾ ਸਭ ਤੋਂ ਉੱਚਾ ਪੱਧਰ ਹੋਵੇਗਾ। ਇਸ ਖ਼ਬਰ ਸਮੇਤ ਹੋਰਨਾਂ ਅਹਿਮ ਰਾਸ਼ਟਰੀ ਤੇ ਅੰਤਰਰਾਸ਼ਟਰੀ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ। #sbsaudiopodcast
ਮੀਂਹ ਦੇ ਬਾਵਜੂਦ, ਮੈਲਬਰਨ ਦੇ ਫੈਡਰੇਸ਼ਨ ਸਕੁਏਅਰ 'ਤੇ ਵੱਖ-ਵੱਖ ਭਾਈਚਾਰਿਆਂ ਨੇ ਮਿਲ ਕੇ ਮਨਾਈ ਦੀਵਾਲੀ
Listenedਭਾਰੀ ਮੀਂਹ ਦੇ ਬਾਵਜੂਦ, ਮੈਲਬਰਨ ਸ਼ਹਿਰ ਦੇ ਦਿਲ ਯਾਨੀ ਆਈਕਾਨਿਕ ਫੈਡਰੇਸ਼ਨ ਸਕੁਏਅਰ 'ਤੇ ਦੀਵਾਲੀ ਮਨਾਉਣ ਲਈ ਵੱਡੀ ਗਿਣਤੀ ਵਿੱਚ ਲੋਕ ਇਕੱਠੇ ਹੋਏ। ਆਪਣੇ 21ਵੇਂ ਸਾਲ ਵਿੱਚ ਪਹੁੰਚ ਚੁੱਕੇ ਇਸ ਸਾਲਾਨਾ ਸ਼ਾਨਦਾਰ ਜਸ਼ਨ ਵਿੱਚ ਵੱਖ-ਵੱਖ ਭਾਈਚਾਰਿਆਂ ਦੇ ਲੋਕਾਂ ਨੇ ਭਰਪੂਰ ਹਿੱਸਾ ਲਿਆ। ਇਹ ਜਸ਼ਨ 'ਹੈਲੋਵੀਨ' ਦੇ ਦਿਨ ਮਨਾਇਆ ਗਿਆ ਸੀ ਅਤੇ ਕੁਝ ਬੱਚੇ ਭੂਤੀਆ ਪਹਿਰਾਵੇ ਵਿੱਚ ਪਟਾਕੇ ਚਲਾਉਂਦੇ ਹੋਏ ਨਜ਼ਰ ਆਏ। ਭੋਜਨ, ਸੱਭਿਆਚਾਰਕ ਪ੍ਰਦਰਸ਼ਨ, ਨਾਚ ਅਤੇ ਯਾਰਾ ਨਦੀ ਦੇ ਕੰਡੇ ਹੋਈ ਆਤਿਸ਼ਬਾਜ਼ੀ ਲੋਕਾਂ ਦੀ ਖਿੱਚ ਦਾ ਮੁੱਖ ਕੇਂਦਰ ਰਹੀ। ਆਓ, ਐਸ ਬੀ ਐਸ ਪੰਜਾਬੀ ਦੇ ਇਸ ਪੋਡਕਾਸਟ ਰਾਹੀਂ, ਇਸ ਰੰਗੀਲੇ ਦੀਵਾਲੀ ਮੇਲੇ ਦਾ ਆਨੰਦ ਮਾਣੋ। #sbsaudiopodcast
AI ਸੰਗੀਤ ਤਾਂ ਬਣਾ ਸਕਦੀ ਹੈ, ਪਰ ਜਜ਼ਬਾਤ ਨਹੀਂ: ਪੰਜਾਬੀ ਗਾਇਕ ਸਰਦਾਰ ਅਲੀ
Listenedਪਹਿਲੀ ਵਾਰ ਆਸਟ੍ਰੇਲੀਆ ਪਹੁੰਚੇ ਪੰਜਾਬੀ ਗਾਇਕ ਸਰਦਾਰ ਅਲੀ ਨੇ ਬੈਲਾਰਟ ਵਿੱਚ ਹੋਏ ਦੀਵਾਲੀ ਮੇਲੇ ਵਿੱਚ ਸ਼ਿਰਕਤ ਕਰਦਿਆਂ ਪੰਜਾਬੀ ਭਾਈਚਾਰੇ ਨਾਲ ਖਾਸ ਮੁਲਾਕਾਤ ਕੀਤੀ। ਐਸ ਬੀ ਐਸ ਪੰਜਾਬੀ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਉਨ੍ਹਾਂ ਨੇ ਆਸਟ੍ਰੇਲੀਆ ਦੇ ਕੁਦਰਤੀ ਵਾਤਾਵਰਨ ਅਤੇ ਇੱਥੇ ਵੱਸਦੇ ਪੰਜਾਬੀਆਂ ਦੀਆਂ ਪ੍ਰਾਪਤੀਆਂ ਦੀ ਭਰਪੂਰ ਸ਼ਲਾਘਾ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਸੰਗੀਤ ਜਗਤ ਵਿੱਚ ਤੇਜ਼ੀ ਨਾਲ ਵਧ ਰਹੀ ਆਰਟੀਫ਼ਿਸ਼ੀਅਲ ਇੰਟੈਲੀਜੈਂਸ (ਏ ਆਈ) ਦੀ ਵਰਤੋਂ ਨੂੰ ਲੈ ਕੇ ਆਪਣੀਆਂ ਚਿੰਤਾਵਾਂ ਵੀ ਸਾਂਝੀਆਂ ਕੀਤੀਆਂ। #sbsaudiopodcast
ਖ਼ਬਰਾਂ ਫਟਾਫੱਟ: ਆਸਟ੍ਰੇਲੀਆ 'ਚ ਅੰਤਰ-ਰਾਸ਼ਟਰੀ ਵਿਦਿਆਰਥੀ ਪ੍ਰੇਸ਼ਾਨ, PM ਹਾਊਸ 'ਚ ਸੁਰੱਖਿਆ ਘਟਨਾ ਤੇ ਹੋਰ ਅਹਿਮ ਖ਼ਬਰਾਂ
Listenedਨਵੀਂ ਖੋਜ ਮੁਤਾਬਕ ਆਸਟ੍ਰੇਲੀਆ ਵਿੱਚ ਰਹਿ ਰਹੇ ਹਰ ਚਾਰ ਵਿੱਚੋਂ ਇੱਕ ਅੰਤਰਰਾਸ਼ਟਰੀ ਵਿਦਿਆਰਥੀ ਸਿਹਤ ਅਤੇ ਤੰਦਰੁਸਤੀ ਨਾਲ ਸੰਬੰਧਤ ਸਮੱਸਿਆਵਾਂ ਦਾ ਸਾਹਮਣਾ ਕਰ ਰਿਹਾ ਹੈ। ਇਸੇ ਦੌਰਾਨ, ਪ੍ਰਧਾਨ ਮੰਤਰੀ ਨੇ ਕੈਨਬਰਾ ਸਥਿਤ ਆਪਣੀ ਸਰਕਾਰੀ ਰਿਹਾਇਸ਼ ‘ਦਿ ਲੌਜ’ ਵਿਖੇ ਵਾਪਰੀ ਸੁਰੱਖਿਆ ਘਟਨਾ ਦੀ ਪੁਸ਼ਟੀ ਕੀਤੀ ਹੈ, ਜਦਕਿ ਸਰਕਾਰ ਨੇ ਵਧਦੀ ਮਹਿੰਗਾਈ ਲਈ ਮੱਧ ਪੂਰਬ ਦੇ ਸੰਘਰਸ਼ ਕਾਰਨ ਤੇਲ ਦੀਆਂ ਚੜ੍ਹੀਆਂ ਕੀਮਤਾਂ ਨੂੰ ਇੱਕ ਅਹਿਮ ਕਾਰਕ ਦੱਸਿਆ ਹੈ। ਇਨ੍ਹਾਂ ਖ਼ਬਰਾਂ ਸਮੇਤ ਹਫ਼ਤੇ ਦੀਆਂ ਹੋਰ ਅਹਿਮ ਘਟਨਾਵਾਂ ਬਾਰੇ ਜਾਣਕਾਰੀ ਲਈ ਸੁਣੋ ਇਹ ਪੌਡਕਾਸਟ। #sbsaudiopodcast
Plaque unveiled in Manjimup to honour the contribution of Sikh hawkers in WA - ਪੱਛਮੀ ਆਸਟ੍ਰੇਲੀਆ ਦੇ Manjimup ਵਿੱਚ ਸਿੱਖ ਵਪਾਰੀਆਂ ਦੇ ਮੁੱਢਲੇ ਇਤਿਹਾਸ ਨੂੰ ਸਮਰਪਿਤ ਯਾਦਗਾਰੀ ਤਖ਼ਤੀ
Listened“Our ancestors have been serving this land before this was a country,” says Tarunpreet Singh, researcher and historian. Together with his team, he has compiled the book 'Melodious Merchants of Western Australia', exploring the lives of Sikhs who worked as hawkers in WA during the early 1800s. Their contribution has now been recognised with a commemorative plaque at Manjimup Heritage Park, extending the Sikh heritage trail in the state. In this podcast, Tarunpreet shares the remarkable stories of these unsung Sikh pioneers and their contribution to Australia’s development. - ਵੈਸਟਰਨ ਆਸਟ੍ਰੇਲੀਆ ਦੇ ਮੰਜੀਮੁਪ ਹੈਰੀਟੇਜ ਪਾਰਕ ਵਿੱਚ ਇੱਕ ਯਾਦਗਾਰੀ ਤਖ਼ਤੀ ਲਗਾ ਕੇ ਉਨ੍ਹਾਂ ਮੋਹਰੀ ਸਿੱਖ ਵਪਾਰੀਆਂ ਦੇ ਯੋਗਦਾਨ ਨੂੰ ਸਨਮਾਨਿਤ ਕੀਤਾ ਗਿਆ ਹੈ, ਜੋ 1800 ਦੇ ਦਹਾਕੇ ਦੇ ਅਖੀਰ ਤੋਂ 1945 ਤੱਕ ਦੱਖਣ ਪੱਛਮੀ ਖੇਤਰ ਦੇ ਦੂਰ-ਦੁਰਾਡੇ ਇਲਾਕਿਆਂ ਵਿੱਚ ਲੋੜੀਂਦਾ ਸਮਾਨ ਪਹੁੰਚਾਉਂਦੇ ਰਹੇ। ਸਥਾਨਕ ਲੋਕ ਇਨ੍ਹਾਂ ਨੂੰ "ਦੱਖਣ ਪੱਛਮ ਦੇ ਸੁਰੀਲੇ ਵਪਾਰੀ" ਵਜੋਂ ਜਾਣਦੇ ਸਨ। ਐਸ ਬੀ ਐਸ ਪੰਜਾਬੀ ਨਾਲ ਇਸ ਵਿਸ਼ੇਸ਼ ਗੱਲਬਾਤ ਵਿੱਚ ਇਤਿਹਾਸਕਾਰ ਤਾਰੁਨਪ੍ਰੀਤ ਸਿੰਘ ਇਨ੍ਹਾਂ ਅਣਸੁਣੇ ਸਿੱਖ ਮੋਹਰੀਆਂ ਦੀ ਕਹਾਣੀ ਅਤੇ ਆਸਟ੍ਰੇਲੀਆ ਦੇ ਵਿਕਾਸ ਵਿੱਚ…
ਖਬਰਨਾਮਾ: ਮਸ਼ਰੂਮ ਜ਼ਹਿਰ ਮਾਮਲੇ ਵਿੱਚ ਐਰਿਨ ਪੈਟਰਸਨ ਦੀ ਅਪੀਲ ਨਾਮਨਜ਼ੂਰ, ਉਮਰ ਕੈਦ ਦੀ ਸਜ਼ਾ ਹੋਰ ਸਖ਼ਤ
Listenedਆਸਟ੍ਰੇਲੀਆ ਦੇ ਚਰਚਿਤ ਮਸ਼ਰੂਮ ਜ਼ਹਿਰ ਮਾਮਲੇ ਵਿੱਚ ਦੋਸ਼ੀ ਐਰਿਨ ਪੈਟਰਸਨ ਨੂੰ ਅਪੀਲ ਅਦਾਲਤ ਤੋਂ ਵੱਡਾ ਝਟਕਾ ਲੱਗਿਆ ਹੈ। ਅਦਾਲਤ ਨੇ ਉਸ ਦੇ ਦੋਸ਼ਾਂ ਅਤੇ ਸਜ਼ਾ ਵਿਰੁੱਧ ਦਾਇਰ ਅਪੀਲ ਨੂੰ ਖ਼ਾਰਜ ਕਰਦਿਆਂ ਉਸ ਦੀ ਉਮਰ ਕੈਦ ਦੀ ਸਜ਼ਾ ਬਰਕਰਾਰ ਰੱਖੀ ਹੈ ਅਤੇ ਪੈਰੋਲ ਤੋਂ ਬਿਨਾਂ ਰਿਹਾਈ ਦੀ ਮਿਆਦ ਨੂੰ ਹੋਰ ਸਖ਼ਤ ਕਰ ਦਿੱਤਾ ਹੈ। ਜ਼ਹਿਰੀਲੇ ਡੈਥ ਕੈਪ ਮਸ਼ਰੂਮਜ਼ ਨਾਲ ਤਿੰਨ ਲੋਕਾਂ ਦੀ ਮੌਤ ਵਾਲੇ ਇਸ ਮਾਮਲੇ ਸਮੇਤ ਦਿਨ ਭਰ ਦੀਆਂ ਹੋਰ ਅਹਿਮ ਖ਼ਬਰਾਂ ਸੁਣੋ ਇਸ ਪੌਡਕਾਸਟ ਵਿੱਚ। #sbsaudiopodcast
ਵਿਦੇਸ਼ਾਂ ਨੂੰ ਭੇਜੇ ਜਾਣ ਵਾਲੇ ਪੈਸੇ: ਪਰਵਾਸ ਅਤੇ ਆਰਥਿਕਤਾ ਬਾਰੇ ਵੱਧਦੀ ਬਹਿਸ
Listenedਵਿਦੇਸ਼ਾਂ ਵਿੱਚ ਪਰਿਵਾਰਾਂ ਅਤੇ ਰਿਸ਼ਤੇਦਾਰਾਂ ਨੂੰ ਪੈਸੇ ਭੇਜਣ ਦੀ ਪ੍ਰਥਾ ਆਸਟ੍ਰੇਲੀਆ ਦੀ ਪਰਵਾਸ ਨੀਤੀ ਸਬੰਧੀ ਚਰਚਾ ਦਾ ਇੱਕ ਅਹਿਮ ਮੁੱਦਾ ਬਣ ਗਈ ਹੈ। ਜਿੱਥੇ ਕੁਝ ਲੋਕ ਇਸ ਨੂੰ ਦੇਸ਼ ਵਿਚੋਂ ਧਨ ਦੇ ਬਾਹਰ ਜਾਣ ਵਜੋਂ ਦੇਖਦੇ ਹਨ, ਉੱਥੇ ਹੋਰਾਂ ਦਾ ਮੰਨਣਾ ਹੈ ਕਿ ਇਹ ਦੁਨੀਆ ਭਰ ਵਿੱਚ ਰਹਿੰਦੇ ਲੱਖਾਂ ਪਰਿਵਾਰਾਂ ਲਈ ਸਹਾਇਤਾ ਅਤੇ ਆਰਥਿਕ ਸਥਿਰਤਾ ਦਾ ਮਹੱਤਵਪੂਰਨ ਸਾਧਨ ਹੈ। ਇਸ ਦਿਲਚਸਪ ਜਾਣਕਾਰੀ ਬਾਰੇ ਹੋਰ ਜਾਣਨ ਲਈ ਸੁਣੋ ਇਹ ਪੌਡਕਾਸਟ। #sbsaudiopodcast
ਪੰਜਾਬੀ ਡਾਇਸਪੋਰਾ: ਨਿਊਜ਼ੀਲੈਂਡ ਦਾ ਭਾਰਤੀ ਹੁਨਰਮੰਦ ਕਾਮਿਆਂ ਲਈ ਨਵਾਂ ਵੀਜ਼ਾ, ਪਾਕਿਸਤਾਨ ਵਿੱਚ ਗੁਰੂ ਨਾਨਕ ਦੇਵ ਜੀ ਦੇ ਨਾਮ ’ਤੇ ਹਾਈਵੇ
Listenedਨਿਊਜ਼ੀਲੈਂਡ ਨੇ ਨਵੇਂ ਸਮਝੌਤੇ ਤਹਿਤ ਭਾਰਤ ਦੇ 5000 ਹੁਨਰਮੰਦ ਕਾਮਿਆਂ ਲਈ ਤਿੰਨ ਸਾਲਾਂ ਦੇ ਵਰਕ ਵੀਜ਼ਿਆਂ ਦਾ ਰਾਹ ਖੋਲ੍ਹਿਆ ਹੈ। ਇਸ ਦੇ ਨਾਲ ਹੀ ਪਾਕਿਸਤਾਨ ਵਿੱਚ ਇੱਕ ਮਹੱਤਵਪੂਰਨ ਹਾਈਵੇ ਦਾ ਨਾਮ ਸਿੱਖ ਧਰਮ ਦੇ ਪਹਿਲੇ ਗੁਰੂ, ਗੁਰੂ ਨਾਨਕ ਦੇਵ ਜੀ, ਦੇ ਨਾਮ ’ਤੇ ਰੱਖਣ ਦਾ ਐਲਾਨ ਕੀਤਾ ਗਿਆ ਹੈ। ਦੁਨੀਆ ਭਰ ਵਿੱਚ ਪੰਜਾਬੀਆਂ ਨਾਲ ਜੁੜੀਆਂ ਹੋਰ ਅਹਿਮ ਖ਼ਬਰਾਂ ਲਈ ਸੁਣੋ ਇਹ ਵਿਸ਼ੇਸ਼ ਪੌਡਕਾਸਟ। #sbsaudiopodcast
Wallan missing girl case: Police confirm 16-year-old is ‘safe and well’ - ਵਾਲਨ ਮਾਮਲਾ: ‘16 ਸਾਲਾ ਕੁੜੀ ਸੁਰੱਖਿਅਤ ਅਤੇ ਠੀਕ ਹੈ’- ਵਿਕਟੋਰੀਆ ਪੁਲਿਸ ਨੇ ਕੀਤੀ ਪੁਸ਼ਟੀ
ListenedVictoria Police has confirmed thata 16-year-old girl from a northern suburb of Melbourne, who was previously reported missing, is now 'safe and well'. The update follows several days of public concern and calls for information about her. - ਵਿਕਟੋਰੀਆ ਪੁਲਿਸ ਨੇ SBS ਪੰਜਾਬੀ ਨੂੰ ਦਿੱਤੇ ਬਿਆਨ ਵਿੱਚ ਪੁਸ਼ਟੀ ਕੀਤੀ ਹੈ ਕਿ ਮੈਲਬਰਨ ਦੇ ਉੱਤਰ ਵਿੱਚ ਸਥਿਤ ਵਾਲਨ ਦੀ 16 ਸਾਲਾ ਬੱਚੀ, ਜਿਸ ਨੂੰ ਲਾਪਤਾ ਦੱਸਿਆ ਗਿਆ ਸੀ, ਸੁਰੱਖਿਅਤ ਹੈ ਅਤੇ ਲਾਪਤਾ ਨਹੀਂ ਹੈ। ਇਹ ਅਪਡੇਟ ਇੱਕ ਸੈਕੰਡਰੀ ਸਕੂਲ ਦੇ ਬਾਹਰ ਹੋਏ ਵਿਰੋਧ ਪ੍ਰਦਰਸ਼ਨ ਅਤੇ ਬੱਚੀ ਦੇ ਪਰਿਵਾਰ ਅਤੇ ਭਾਈਚਾਰੇ ਵੱਲੋ ਕੁੜੀ ਦੇ ਟਿਕਾਣੇ ਬਾਰੇ ਕਈ ਦਿਨਾਂ ਤੋਂ ਚੱਲ ਰਹੀ ਚਿੰਤਾ ਤੋਂ ਬਾਅਦ ਆਈ ਹੈ। ਕੁੱਝ ਭਾਈਚਾਰਕ ਨੁਮਾਇੰਦਿਆਂ ਨੇ 28 ਅਕਤੂਬਰ ਨੂੰ ਬੱਚੀ ਨਾਲ ਮੁਲਾਕਾਤ ਕੀਤੀ ਸੀ। ਉਨ੍ਹਾਂ ਮੁਤਾਬਕ, ਪੁਲਿਸ ਨੇ ਅੱਜ ਇਸ ਮਾਮਲੇ ਲਈ ਇੱਕ ਸਮਰਪਿਤ ਅਧਿਕਾਰੀ ਵੀ ਨਿਯੁਕਤ ਕੀਤਾ ਹੈ ਅਤੇ ਸਬੰਧਤ ਵਿਭਾਗਾਂ ਦੀ ਮੀਟਿੰਗ ਦੀ ਯੋਜਨਾ ਵੀ ਬਣਾਈ ਜਾ ਰਹੀ ਹੈ। ਪੂਰੇ ਵੇਰਵੇ ਲਈ ਪੌਡਕਾਸਟ ਸੁਣੋ... #sbsaudiopodcast - #sbsaudiopodcast
ਖ਼ਬਰਨਾਮਾ: ਆਸਟ੍ਰੇਲੀਆ-ਯੂਰਪੀ ਯੂਨੀਅਨ ਮੁਕਤ ਵਪਾਰ ਸਮਝੌਤੇ 'ਤੇ ਮਤਭੇਦ, ਕਿਸਾਨਾਂ ਨੇ ਜਤਾਈਆਂ ਚਿੰਤਾਵਾਂ
Listenedਆਸਟ੍ਰੇਲੀਆ ਅਤੇ ਯੂਰਪੀ ਸਮੂਹ ਦਰਮਿਆਨ ਪ੍ਰਸਤਾਵਿਤ ਮੁਕਤ ਵਪਾਰ ਸਮਝੌਤੇ ਨੂੰ ਲੈ ਕੇ ਸਿਆਸੀ ਅਤੇ ਖੇਤੀਬਾੜੀ ਖੇਤਰ ਵਿੱਚ ਚਰਚਾ ਜਾਰੀ ਹੈ। ਜਿੱਥੇ ਸਰਕਾਰ ਇਸ ਨੂੰ ਆਰਥਿਕ ਵਿਕਾਸ ਲਈ ਲਾਭਦਾਇਕ ਦੱਸ ਰਹੀ ਹੈ, ਉੱਥੇ ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਇਸ ਨਾਲ ਬੀਫ, ਡੇਅਰੀ ਅਤੇ ਖੰਡ ਉਦਯੋਗਾਂ ਨੂੰ ਨੁਕਸਾਨ ਹੋ ਸਕਦਾ ਹੈ। ਇਸ ਮੁੱਦੇ ਸਣੇ ਅੱਜ ਦੀਆਂ ਹੋਰ ਅਹਿਮ ਖ਼ਬਰਾਂ ਬਾਰੇ ਜਾਣਨ ਲਈ ਸੁਣੋ ਇਹ ਪੌਡਕਾਸਟ। #sbsaudiopodcast
ਆਸਟ੍ਰੇਲੀਆ ਦਾ ਬਦਲਦਾ ਰੁਜ਼ਗਾਰ ਬਾਜ਼ਾਰ ਅਤੇ ਪਰਵਾਸ ਨੀਤੀਆਂ: ਹੁਨਰਮੰਦ ਪਰਵਾਸੀਆਂ ਲਈ ਕੀ ਹਨ ਨਵੇਂ ਸੰਕੇਤ?
Listenedਆਸਟ੍ਰੇਲੀਆ ਵਿੱਚ ਵਧ ਰਹੀ ਬੇਰੁਜ਼ਗਾਰੀ ਅਤੇ ਪਰਵਾਸ ਨੀਤੀਆਂ ਵਿੱਚ ਹੋ ਰਹੀਆਂ ਤਬਦੀਲੀਆਂ ਨੇ ਹੁਨਰਮੰਦ ਪਰਵਾਸੀਆਂ ਦੇ ਭਵਿੱਖ ਬਾਰੇ ਚਿੰਤਾਵਾਂ ਵਧਾ ਦਿੱਤੀਆਂ ਹਨ। ਮਾਹਰਾਂ ਦਾ ਮੰਨਣਾ ਹੈ ਕਿ ਕਮਜ਼ੋਰ ਹੁੰਦਾ ਰੁਜ਼ਗਾਰ ਬਾਜ਼ਾਰ ਵਿਦੇਸ਼ ਤੋਂ ਆਉਣ ਵਾਲੇ ਕਾਮਿਆਂ ਲਈ ਮੌਕਿਆਂ ਨੂੰ ਸੀਮਿਤ ਕਰ ਸਕਦਾ ਹੈ। ਇਸੇ ਦੌਰਾਨ, ਲੇਬਰ ਸਰਕਾਰ ਨੇ ਸਾਲਾਨਾ ਪਰਵਾਸ ਦੀ ਗਿਣਤੀ 2 ਲੱਖ 25 ਹਜ਼ਾਰ ਤੱਕ ਘਟਾਉਣ ਦੀ ਯੋਜਨਾ ਬਣਾਈ ਹੈ, ਜਦਕਿ ਵਨ ਨੇਸ਼ਨ ਪਾਰਟੀ ਇਸਨੂੰ 1 ਲੱਖ 30 ਹਜ਼ਾਰ ਤੱਕ ਲਿਆਉਣ ਦਾ ਵਾਅਦਾ ਕਰ ਰਹੀ ਹੈ। ਜਾਣੋ ਕਿ ਇਹ ਬਦਲਾਅ ਪਰਵਾਸੀਆਂ ਅਤੇ ਆਸਟ੍ਰੇਲੀਆ ਆਉਣ ਦੇ ਇੱਛੁਕ ਲੋਕਾਂ ਲਈ ਕੀ ਅਰਥ ਰੱਖਦੇ ਹਨ। #sbsaudiopodcast
ਬਾਲੀਵੁੱਡ ਗੱਪਸ਼ੱਪ: ਦਿਲਜੀਤ ਦੇ ਦਿੱਲੀ ਕੋਂਸਰਟ ਨੂੰ ਹਰੀ ਝੰਡੀ, ਦਲੇਰ ਮਹਿੰਦੀ ਦੇ ਹੱਕ ਵਿੱਚ ਉਤਰੇ ਸਿਤਾਰੇ
Listenedਇਸ ਹਫ਼ਤੇ ਦੀ ਬਾਲੀਵੁੱਡ ਗੱਪਸ਼ੱਪ ਵਿੱਚ ਜਾਣੋ ਪੰਜਾਬੀ ਸੁਪਰਸਟਾਰ ਦਿਲਜੀਤ ਦੋਸਾਂਝ ਦੇ ਦਿੱਲੀ ਕੋਂਸਰਟ ਨੂੰ ਆਖ਼ਿਰਕਾਰ ਮਿਲੀ ਇਜਾਜ਼ਤ ਬਾਰੇ, ਜੋ ਹੁਣ 30 ਅਕਤੂਬਰ ਨੂੰ ਜਵਾਹਰ ਲਾਲ ਨਹਿਰੂ ਸਟੇਡੀਅਮ ਵਿੱਚ ਹੋਵੇਗਾ। ਉਧਰ, ਉੱਤਰਾਖੰਡ ਵਿੱਚ ਹੋਏ ਵਿਵਾਦ ਤੋਂ ਬਾਅਦ ਦਲੇਰ ਮਹਿੰਦੀ ਦੇ ਸਮਰਥਨ ਵਿੱਚ ਰਾਜਪਾਲ ਯਾਦਵ ਸਮੇਤ ਕਈ ਮਸ਼ਹੂਰ ਹਸਤੀਆਂ ਸਾਹਮਣੇ ਆਈਆਂ ਹਨ ਅਤੇ ਉਨ੍ਹਾਂ ਦੀ ਸਿਹਤ ਸਬੰਧੀ ਚਿੰਤਾਵਾਂ ਵੀ ਜਤਾਈਆਂ ਜਾ ਰਹੀਆਂ ਹਨ। #sbsaudiopodcast
ਆਧੁਨਿਕ ਤਕਨਾਲੋਜੀ ਨਾਲ ਸੰਭਾਲੀ ਜਾ ਰਹੀ ਫਸਟ ਨੇਸ਼ਨਜ਼ ਦੀ ਅਨਮੋਲ ਸੱਭਿਆਚਾਰਕ ਵਿਰਾਸਤ
Listenedਵੀਕਵੈਮਕੌਂਗ ਭਾਈਚਾਰੇ ਦੇ ਲੋਕ ਆਪਣੀ ਫਸਟ ਨੇਸ਼ਨਜ਼ ਵਿਰਾਸਤ ਅਤੇ ਰਵਾਇਤੀ ਰੀਤਾਂ ਨੂੰ ਪੀੜ੍ਹੀ ਦਰ ਪੀੜ੍ਹੀ ਸੰਭਾਲਦੇ ਆ ਰਹੇ ਹਨ। ਪਰ ਜਦੋਂ ਉਨ੍ਹਾਂ ਦੀ ਕੀਮਤੀ ਸੱਭਿਆਚਾਰਕ ਵਿਰਾਸਤ ਨੂੰ ਖ਼ਤਰਾ ਪੈਦਾ ਹੋਇਆ, ਤਾਂ ਭਾਈਚਾਰੇ ਨੇ ਇਸ ਨੂੰ ਆਉਣ ਵਾਲੀਆਂ ਪੀੜ੍ਹੀਆਂ ਲਈ ਸੁਰੱਖਿਅਤ ਰੱਖਣ ਵਾਸਤੇ ਆਧੁਨਿਕ ਤਕਨਾਲੋਜੀ ਦੀ ਮਦਦ ਲੈਣ ਦਾ ਫ਼ੈਸਲਾ ਕੀਤਾ। ਇਸ ਪਹਿਲ ਰਾਹੀਂ ਰਵਾਇਤੀ ਗਿਆਨ ਅਤੇ ਨਵੀਨ ਤਕਨੀਕ ਦਾ ਵਿਲੱਖਣ ਮੇਲ ਦੇਖਣ ਨੂੰ ਮਿਲਦਾ ਹੈ। #sbsaudiopodcast
ਖ਼ਬਰਨਾਮਾ: ਬ੍ਰਾਜ਼ੀਲ ਦਾ ਸਿਆਸੀ ਵਿਵਾਦ, ਇਜ਼ਰਾਈਲ ਚੋਣਾਂ ਅਤੇ ਪੰਜਾਬ ਵਿੱਚ ਪੁਲੀਸ ਵਿਰੋਧ ਪ੍ਰਦਰਸ਼ਨ
Listenedਅੱਜ ਦੀਆਂ ਪ੍ਰਮੁੱਖ ਖ਼ਬਰਾਂ ਵਿੱਚ ਬ੍ਰਾਜ਼ੀਲ ਦੇ ਸੈਨੇਟਰ ਫਲਾਵਿਓ ਬੋਲਸੋਨਾਰੋ ਨੂੰ ਅਮਰੀਕਾ ਵੱਲੋਂ ਵੀਜ਼ਾ ਦੇਣ ਦਾ ਮਾਮਲਾ, ਇਜ਼ਰਾਈਲ ਦੀਆਂ ਅਹਿਮ ਚੋਣਾਂ ਦੀ ਗਿਣਤੀ, ਆਸਟ੍ਰੇਲੀਆ ਵਿੱਚ ਨਸਲਵਾਦ ਨਾਲ ਨਜਿੱਠਣ ਲਈ ਨਵੀਂ ਰਾਸ਼ਟਰੀ ਰਣਨੀਤੀ ਦੀ ਮੰਗ, ਆਨਲਾਈਨ ਕੱਟੜਪੰਥ ਵੱਲ ਧੱਕੇ ਜਾ ਰਹੇ ਨੌਜਵਾਨਾਂ ਬਾਰੇ ਚਿੰਤਾਜਨਕ ਅੰਕੜੇ, ਡਿਜੀਟਲ ਸੁਰੱਖਿਆ ਕਾਨੂੰਨ ਉੱਤੇ ਸੰਸਦੀ ਬਹਿਸ, ਫੇਫੜਿਆਂ ਦੀ ਇੱਕ ਗੰਭੀਰ ਬਿਮਾਰੀ ਕਾਰਨ ਵਧ ਰਹੀਆਂ ਮੌਤਾਂ ਅਤੇ ਪੰਜਾਬ ਦੇ ਮਾਨਸਾ ਵਿੱਚ ਪੁਲੀਸ ਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਟਕਰਾਅ ਸ਼ਾਮਲ ਹਨ। ਇਸ ਪੌਡਕਾਸਟ ਵਿੱਚ ਸੁਣੋ ਅੱਜ ਦੀਆਂ ਹੋਰ ਅਹਿਮ ਖ਼ਬਰਾਂ। #sbsaudiopodcast
ਬੈਲਾਰਾਟ ਦੀਵਾਲੀ ਮੇਲਾ: ਪੰਜਾਬ ਤੋਂ ਹਜ਼ਾਰਾਂ ਮੀਲ ਦੂਰ ਨਜ਼ਰ ਆਇਆ ‘ਇੱਕ ਹੋਰ ਪੰਜਾਬ’
Listenedਪਰਵਾਸੀ ਭਾਈਚਾਰਿਆਂ ਲਈ ਆਪਣੀਆਂ ਜੜ੍ਹਾਂ ਅਤੇ ਸੱਭਿਆਚਾਰ ਨਾਲ ਜੁੜੇ ਰਹਿਣਾ ਇੱਕ ਵੱਡੀ ਚੁਣੌਤੀ ਹੁੰਦੀ ਹੈ। ਵਿਕਟੋਰੀਆ ਦੇ ਖੇਤਰੀ ਸ਼ਹਿਰ ਬੈਲਾਰਾਟ ਵਿੱਚ ਮਨਾਏ ਗਏ ਦੀਵਾਲੀ ਮੇਲੇ ਨੇ ਇਸ ਚੁਣੌਤੀ ਨੂੰ ਮੌਕੇ ਵਿੱਚ ਬਦਲ ਦਿੱਤਾ। ਪੰਜਾਬੀ ਲੋਕ-ਰੰਗ, ਸੰਗੀਤ, ਭੋਜਨ ਅਤੇ ਰਵਾਇਤਾਂ ਨਾਲ ਸਜੇ ਇਸ ਸਮਾਗਮ ਨੇ ਨਾ ਸਿਰਫ਼ ਭਾਈਚਾਰੇ ਨੂੰ ਇਕੱਠਾ ਕੀਤਾ, ਸਗੋਂ ਨਵੀਂ ਪੀੜ੍ਹੀ ਨੂੰ ਆਪਣੀ ਸੰਸਕ੍ਰਿਤਿਕ ਪਛਾਣ ਅਤੇ ਵਿਰਸੇ ਨਾਲ ਜੋੜਨ ਦਾ ਕੰਮ ਵੀ ਕੀਤਾ। #sbsaudiopodcast
ਪਾਕਿਸਤਾਨ ਡਾਇਰੀ: ਇਮਰਾਨ ਖ਼ਾਨ ਦੀਆਂ ਤਿੰਨ ਭੈਣਾਂ ਦੀ ਹਿਰਾਸਤ ਵਿੱਚ ਹੋਰ 30 ਦਿਨਾਂ ਦਾ ਵਾਧਾ
Listenedਪਾਕਿਸਤਾਨ ਦੇ ਪੰਜਾਬ ਸੂਬੇ ਵਿੱਚ, ਅਧਿਕਾਰੀਆਂ ਨੇ ਜੇਲ੍ਹ ਵਿੱਚ ਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀਆਂ ਤਿੰਨ ਭੈਣਾਂ ਅਲੀਮਾ ਖ਼ਾਨ, ਨੂਰੀਨ ਨਿਆਜ਼ੀ ਅਤੇ ਡਾ. ਉਜ਼ਮਾ ਖ਼ਾਨ ਦੀ ਹਿਰਾਸਤ 30 ਦਿਨਾਂ ਲਈ ਹੋਰ ਵਧਾ ਦਿੱਤੀ ਹੈ। ਇਹਨਾਂ ਨੂੰ 1960 ਦੇ 'ਪੰਜਾਬ ਮੇਨਟੇਨੈਂਸ ਆਫ਼ ਪਬਲਿਕ ਆਰਡਰ ਆਰਡੀਨੈਂਸ' ਤਹਿਤ ਲਾਹੌਰ ਦੀ ਕੋਟ ਲਖਪਤ ਜੇਲ੍ਹ ਵਿੱਚ ਰੱਖਿਆ ਗਿਆ ਹੈ। ਇਸ ਤੋਂ ਇਲਾਵਾ ਪਾਕਿਸਤਾਨ ਨਾਲ ਜੁੜੀਆਂ ਹੋਰ ਅਹਿਮ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ। #sbsaudiopodcast
ਅਖਾਣ ਕਹਾਣੀ: ਜਾਣੋ 'ਆਬ-ਆਬ ਕਰਦੇ ਮਰ ਗਏ, ਸਿਰਹਾਣੇ ਪਾਣੀ ਧਰਿਆ' ਦਾ ਅਰਥ ਅਤੇ ਇਤਿਹਾਸ
Listenedਐਸ ਬੀ ਐਸ ਪੰਜਾਬੀ ਦੀ ਨਵੀਂ ਲੜੀ ‘ਅਖਾਣ ਕਹਾਣੀ’ ਵਿੱਚ ਪੁਰਾਣੇ ਅਤੇ ਵਿਸਰੇ ਹੋਏ ਅਖਾਣਾਂ ਦੇ ਇਤਿਹਾਸ, ਮੂਲ ਅਤੇ ਅਰਥਾਂ ਦੀ ਪੜਚੋਲ ਕੀਤੀ ਜਾਂਦੀ ਹੈ। ਇਸ ਕੜੀ ਵਿੱਚ ਸਾਡੇ ਲਾਹੌਰ ਸਥਿਤ ਸਾਥੀ ਮਸੂਦ ਮੱਲ੍ਹੀ ਅਤੇ ਲਹਿੰਦੇ ਪੰਜਾਬ ਦੇ ਸਾਹਿਤ ਮਾਹਿਰ ਅਹਿਸਾਨ ਬਾਜਵਾ 'ਆਬ-ਆਬ ਕਰਦੇ ਮਰ ਗਏ, ਸਿਰਹਾਣੇ ਪਾਣੀ ਧਰਿਆ' ਅਖਾਣ ਦੀ ਡੂੰਘਾਈ ਨਾਲ ਵਿਆਖਿਆ ਕਰਦੇ ਹੋਏ ਇਸ ਦੀ ਸਮਾਜਿਕ ਮਹੱਤਤਾ ਅਤੇ ਅੱਜ ਦੇ ਸਮੇਂ ਵਿੱਚ ਇਸ ਦੀ ਸਾਰਥਕਤਾ ਬਾਰੇ ਚਰਚਾ ਕਰ ਰਹੇ ਹਨ। #sbsaudiopodcast
ਪ੍ਰਵਾਸੀ ਪਰਿਵਾਰਾਂ ਵਿੱਚ ਕਿਉਂ ਘੱਟ ਰਹੀ ਹੈ ਬੱਚਿਆਂ ਦੀ ਗਿਣਤੀ ਅਤੇ ਆਸਟ੍ਰੇਲੀਆ ਲਈ ਇਹ ਚਿੰਤਾ ਦਾ ਵਿਸ਼ਾ ਕਿਉਂ ਹੈ?
Listenedਆਸਟ੍ਰੇਲੀਆ ਦੀ ਆਰਥਿਕਤਾ ਅਤੇ ਵੱਧਦੀ ਉਮਰ ਵਾਲੀ ਆਬਾਦੀ ਨਾਲ ਜੁੜੀਆਂ ਚੁਣੌਤੀਆਂ ਦੇ ਮੱਦੇਨਜ਼ਰ ਪ੍ਰਵਾਸੀਆਂ ਦੀ ਭੂਮਿਕਾ ਅਹਿਮ ਹੈ। ਪਰ ਵੱਧਦੀ ਮਹਿੰਗਾਈ, ਵੀਜ਼ਾ ਅਨਿਸ਼ਚਿਤਤਾ, ਰਿਹਾਇਸ਼ੀ ਦਬਾਅ ਅਤੇ ਪਰਿਵਾਰਕ ਸਹਿਯੋਗ ਦੀ ਕਮੀ ਕਾਰਨ ਪ੍ਰਵਾਸੀ ਪਰਿਵਾਰਾਂ ਵਿੱਚ ਵੀ ਘੱਟ ਬੱਚੇ ਪੈਦਾ ਕਰਨ ਦਾ ਰੁਝਾਨ ਵੱਧ ਰਿਹਾ ਹੈ। ਆਸਟ੍ਰੇਲੀਆ ਸਰਕਾਰ ਦੀ Intergenerational Report ਦੇ ਹਵਾਲੇ ਨਾਲ, ਇਹ ਪੌਡਕਾਸਟ ਪੰਜਾਬੀ ਭਾਈਚਾਰੇ ਵਿੱਚ ਇੱਕ ਬੱਚੇ ਵਾਲੇ ਪਰਿਵਾਰਾਂ ਦੇ ਤਜਰਬਿਆਂ ਰਾਹੀਂ ਬਦਲਦੇ ਪਰਿਵਾਰਕ ਰੁਝਾਨਾਂ, ਉਨ੍ਹਾਂ ਪਿੱਛੇ ਮੌਜੂਦ ਕਾਰਨਾਂ ਅਤੇ ਇਸ ਦੇ ਆਰਥਿਕ, ਸਮਾਜਿਕ ਤੇ ਜਨਸੰਖਿਆਕ ਪ੍ਰਭਾਵਾਂ ਦੀ ਪੜਚੋਲ ਕਰਦਾ ਹੈ। #sbsaudiopodcast
ਖ਼ਬਰਨਾਮਾ: AI ਦੀ ਵਰਤੋਂ ਨਾਲ ਵਧੇ ਸਾਈਬਰ ਹਮਲੇ, ਕਾਰੋਬਾਰਾਂ ਨੂੰ ਸੁਰੱਖਿਆ ਮਜ਼ਬੂਤ ਕਰਨ ਦੀ ਅਪੀਲ
Listenedਆਰਟੀਫ਼ੀਸ਼ੀਅਲ ਇੰਟੈਲੀਜੈਂਸ ਦੀ ਮਦਦ ਨਾਲ ਹੋ ਰਹੇ ਸਾਈਬਰ ਹਮਲਿਆਂ ਵਿੱਚ ਵਾਧੇ ਦੇ ਮੱਦੇਨਜ਼ਰ ਆਸਟ੍ਰੇਲੀਆਈ ਲੋਕਾਂ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਆਉਣ ਵਾਲੇ ਸਮੇਂ ਵਿੱਚ ਡਿਜ਼ੀਟਲ ਸੇਵਾਵਾਂ ਵਿੱਚ ਹੋਰ ਰੁਕਾਵਟਾਂ ਆ ਸਕਦੀਆਂ ਹਨ। ਆਸਟ੍ਰੇਲੀਅਨ ਸਿਗਨਲਜ਼ ਡਾਇਰੈਕਟੋਰੇਟ (ASD) ਦੀ ਸਾਲਾਨਾ ‘ਸਾਈਬਰ ਥ੍ਰੈਟ’ ਰਿਪੋਰਟ ਅਨੁਸਾਰ, ਪਿਛਲੇ ਵਿੱਤੀ ਸਾਲ ਦੌਰਾਨ ਸਾਈਬਰ ਸੁਰੱਖਿਆ ਨਾਲ ਸੰਬੰਧਤ ਘਟਨਾਵਾਂ ਵਿੱਚ 20 ਫ਼ੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਉਪ ਪ੍ਰਧਾਨ ਮੰਤਰੀ ਰਿਚਰਡ ਮਾਰਲਸ ਨੇ ਕਾਰੋਬਾਰਾਂ ਨੂੰ ਆਪਣੀਆਂ ਸਾਈਬਰ ਸੁਰੱਖਿਆ ਪ੍ਰਣਾਲੀਆਂ ਅਤੇ ਸੁਰੱਖਿਆ ਉਪਾਵਾਂ ਨੂੰ ਨਵਿਆਉਣ ਦੀ ਅਪੀਲ ਕੀਤੀ ਹੈ। ਇਸ ਪੌਡਕਾਸਟ ਵਿੱਚ ਸੁਣੋ ਇਸ ਖ਼ਬਰ ਸਮੇਤ ਅੱਜ ਦੀਆਂ ਹੋਰ ਅਹਿਮ ਖ਼ਬਰਾਂ। #sbsaudiopodcast
ਪੰਜਾਬੀ ਡਾਇਰੀ: ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਤੋਂ ਲੈ ਕੇ ਝੋਟਾ ਇਨਸਾਫ ਮੋਰਚੇ ਤੱਕ ਦੀਆਂ ਖ਼ਬਰਾਂ ਦੀ ਪੜਚੋਲ
Listenedਪੰਜਾਬੀ ਡਾਇਰੀ ਦੇ ਇਸ ਐਪੀਸੋਡ ਵਿੱਚ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੌਰਾਨ ਹੋਈਆਂ ਅਹਿਮ ਕਾਰਵਾਈਆਂ ਅਤੇ ਰਾਜਨੀਤਿਕ ਚਰਚਾਵਾਂ ਦਾ ਜਾਇਜ਼ਾ ਪੇਸ਼ ਕੀਤਾ ਗਿਆ ਹੈ। ਇਸ ਦੇ ਨਾਲ ਹੀ ਮੁੱਖ ਮੰਤਰੀ ਦੇ ਓਐਸਡੀ ਤੋਂ CBI ਵੱਲੋਂ ਕੀਤੀ ਗਈ ਪੁੱਛਗਿੱਛ ਅਤੇ ਇਸ ਨਾਲ ਜੁੜੇ ਸਿਆਸੀ ਪਹਲੂਆਂ ਦੀ ਵੀ ਪੜਚੋਲ ਕੀਤੀ ਗਈ ਹੈ। ਪ੍ਰੋਗਰਾਮ ਵਿੱਚ ਮਾਨਸਾ ਵਿੱਚ ਕਤਲ ਕੀਤੇ ਗਏ ਪਰਵਿੰਦਰ ਸਿੰਘ ਝੋਟਾ ਦੇ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਚੱਲ ਰਹੇ ਸੰਘਰਸ਼ ਅਤੇ ਨਸ਼ਿਆਂ ਖ਼ਿਲਾਫ਼ ਤੇਜ਼ ਹੋ ਰਹੀ ਲੋਕ ਆਵਾਜ਼ ਬਾਰੇ ਤਾਜ਼ਾ ਅਪਡੇਟ ਵੀ ਸ਼ਾਮਲ ਹਨ। ਪੂਰੀ ਜਾਣਕਾਰੀ ਲਈ ਸੁਣੋ ਇਹ ਆਡੀਓ ਰਿਪੋਰਟ। #sbsaudiopodcast
Listen to the full SBS Punjabi radio program - ਸੁਣੋ ਐਸ ਬੀ ਐਸ ਪੰਜਾਬੀ ਦਾ ਪੂਰਾ ਰੇਡੀਓ ਪ੍ਰੋਗਰਾਮ
ListenedIn this SBS Punjabi radio program, hear about the Australian Government’s new announcement to equip the country’s new ‘Ghost Shark’ submarines with offensive capabilities. Also, discover how a small group of people can influence government decisions through the fifth episode of SBS’s podcast series, How Australia Works. In the Akhaan-Kahani segment, we explore the meaning and history of another forgotten Punjabi proverb. The program will also bring you the latest important news from Australia and around the world. - ਐਸ ਬੀ ਐਸ ਪੰਜਾਬੀ ਦੇ ਇਸ ਰੇਡੀਓ ਪ੍ਰੋਗਰਾਮ ਵਿੱਚ ਸੁਣੋ ਆਸਟ੍ਰੇਲੀਆ ਸਰਕਾਰ ਦੇ ਉਸ ਨਵੇਂ ਐਲਾਨ ਬਾਰੇ, ਜਿਸ ਤਹਿਤ ਦੇਸ਼ ਦੀਆਂ ਨਵੀਆਂ ‘ਘੋਸਟ ਸ਼ਾਰਕ’ ਪਣਡੁੱਬੀਆਂ ਨੂੰ ਹਮਲਾਵਰ ਸਮਰੱਥਾ ਨਾਲ ਲੈਸ ਕੀਤਾ ਜਾਵੇਗਾ। ਇਸ ਦੇ ਨਾਲ SBS ਦੀ ਪੌਡਕਾਸਟ ਸੀਰੀਜ਼ How Australia Works ਦੇ ਪੰਜਵੇਂ ਐਪੀਸੋਡ ਰਾਹੀਂ ਜਾਣੋ ਕਿ ਲੋਕਾਂ ਦਾ ਇੱਕ ਛੋਟਾ ਜਿਹਾ ਸਮੂਹ ਵੀ ਸਰਕਾਰੀ ਫ਼ੈਸਲਿਆਂ ਨੂੰ ਕਿਵੇਂ ਪ੍ਰਭਾਵਿਤ ਕਰ ਸਕਦਾ ਹੈ। ਅਖਾਣ-ਕਹਾਣੀ ਸੈਗਮੈਂਟ ਵਿੱਚ ਇੱਕ ਹੋਰ ਭੁੱਲੇ-ਵਿਸਰੇ ਪੰਜਾਬੀ ਅਖਾਣ ਦੇ ਅਰਥ ਅਤੇ ਇਤਿਹਾਸ ਬਾਰੇ ਚਰਚਾ ਹੋਵੇਗੀ। ਨਾਲ ਹੀ, ਦੇਸ਼-ਦੁਨੀਆ ਦੀਆਂ ਅਹਿਮ ਖ਼ਬਰਾਂ ਵੀ ਪੇਸ਼ ਕੀਤੀਆਂ ਜਾਣਗੀਆਂ। #sbsaudiopodcast…
How people shape change, and why your voice matters | How Australia Works - ਲੋਕ ਤਬਦੀਲੀ ਕਿਵੇਂ ਲਿਆਉਂਦੇ ਹਨ ਅਤੇ ਤੁਹਾਡੀ ਆਵਾਜ਼ ਕਿਉਂ ਮਾਇਨੇ ਰੱਖਦੀ ਹੈ | ਆਸਟ੍ਰੇਲੀਆ ਦਾ ਸਿਸਟਮ ਕਿਵੇਂ ਕੰਮ ਕਰਦਾ ਹੈ
ListenedCan a small group change a local council decision? When Julie learns her community library may close, she joins other residents in a campaign to save it. Her story explores how you can take part in Australian democracy by signing petitions, attending community meetings, contacting councillors and voting. - ਕੀ ਲੋਕਾਂ ਦਾ ਇੱਕ ਛੋਟਾ ਜਿਹਾ ਸਮੂਹ ਸਥਾਨਕ ਕੌਂਸਲ ਦੇ ਫ਼ੈਸਲੇ ਨੂੰ ਬਦਲ ਸਕਦਾ ਹੈ? ਜਦੋਂ ਜੂਲੀ ਨੂੰ ਪਤਾ ਲੱਗਦਾ ਹੈ ਕਿ ਉਸ ਦੇ ਇਲਾਕੇ ਦੀ ਲਾਈਬ੍ਰੇਰੀ ਬੰਦ ਹੋ ਸਕਦੀ ਹੈ, ਤਾਂ ਉਹ ਚੁੱਪ ਬੈਠਣ ਦੀ ਬਜਾਏ ਕਾਰਵਾਈ ਕਰਨ ਦਾ ਫ਼ੈਸਲਾ ਕਰਦੀ ਹੈ। ਭਾਈਚਾਰੇ ਦੇ ਹੋਰ ਵਸਨੀਕਾਂ ਨਾਲ ਮਿਲ ਕੇ ਉਹ ਲਾਈਬ੍ਰੇਰੀ ਨੂੰ ਬਚਾਉਣ ਲਈ ਮੁਹਿੰਮ ਸ਼ੁਰੂ ਕਰਦੀ ਹੈ। ਇਹ ਕਹਾਣੀ ਦਰਸਾਉਂਦੀ ਹੈ ਕਿ ਪਟੀਸ਼ਨਾਂ, ਜਨਤਕ ਮੀਟਿੰਗਾਂ, ਕੌਂਸਲਰਾਂ ਨਾਲ ਸੰਪਰਕ ਅਤੇ ਵੋਟਿੰਗ ਵਰਗੇ ਸਧਾਰਨ ਕਦਮਾਂ ਰਾਹੀਂ ਲੋਕ ਆਸਟ੍ਰੇਲੀਆ ਵਿੱਚ ਆਪਣੇ ਭਾਈਚਾਰੇ ਨਾਲ ਜੁੜੇ ਫ਼ੈਸਲਿਆਂ ਉੱਤੇ ਅਸਰ ਪਾ ਸਕਦੇ ਹਨ। How Australia Works is an SBS podcast that uses real stories and clear explanations to help you understand how government work in Australia, how laws are made and changed, and how you can have a say. Listen to the series and find shorter versions in 60 languages…
ਖ਼ਬਰਨਾਮਾ: ਆਸਟ੍ਰੇਲੀਆ ਨੂੰ 50 ਸਾਲਾਂ ਬਾਅਦ ਮਿਲਿਆ ਨਵਾਂ ਅੰਤਰਰਾਸ਼ਟਰੀ ਹਵਾਈ ਅੱਡਾ
Listenedਆਸਟ੍ਰੇਲੀਆ ਦਾ 50 ਸਾਲਾਂ ਤੋਂ ਵੱਧ ਸਮੇਂ ਬਾਅਦ ਬਣਿਆ ਪਹਿਲਾ ਵੱਡਾ ਨਵਾਂ ਹਵਾਈ ਅੱਡਾ, ਵੈਸਟਰਨ ਸਿਡਨੀ ਇੰਟਰਨੈਸ਼ਨਲ ਏਅਰਪੋਰਟ, ਐਤਵਾਰ 25 ਅਕਤੂਬਰ ਨੂੰ ਅਧਿਕਾਰਤ ਤੌਰ ’ਤੇ ਖੁੱਲ੍ਹ ਗਿਆ ਹੈ। ਇੱਥੋਂ ਪਹਿਲੀ ਯਾਤਰੀ ਉਡਾਣ ਗੋਲਡ ਕੋਸਟ ਲਈ ਰਵਾਨਾ ਹੋਈ। ਹਵਾਈ ਅੱਡਾ 24 ਘੰਟੇ ਕੰਮ ਕਰੇਗਾ ਅਤੇ ਸ਼ੁਰੂਆਤੀ ਦੌਰ ਵਿੱਚ ਹਰ ਸਾਲ ਇੱਕ ਕਰੋੜ ਯਾਤਰੀਆਂ ਨੂੰ ਸੇਵਾਵਾਂ ਦੇਣ ਦੇ ਸਮਰੱਥ ਹੋਵੇਗਾ। ਜੈੱਟਸਟਾਰ ਇੱਥੋਂ ਮੈਲਬਰਨ, ਗੋਲਡ ਕੋਸਟ ਅਤੇ ਬ੍ਰਿਸਬੇਨ ਲਈ ਉਡਾਣਾਂ ਚਲਾਏਗੀ, ਜਦਕਿ ਸਿੰਗਾਪੁਰ ਏਅਰਲਾਈਨਜ਼ ਨਵੰਬਰ ਵਿੱਚ ਆਪਣੀਆਂ ਸੇਵਾਵਾਂ ਸ਼ੁਰੂ ਕਰੇਗੀ। ਅਧਿਕਾਰੀਆਂ ਨੂੰ ਉਮੀਦ ਹੈ ਕਿ ਨਵਾਂ ਹਵਾਈ ਅੱਡਾ ਖੇਤਰੀ ਆਰਥਿਕਤਾ ਨੂੰ ਹੁਲਾਰਾ ਦੇਵੇਗਾ, ਹਵਾਈ ਸੇਵਾਵਾਂ ਵਿੱਚ ਮੁਕਾਬਲਾ ਵਧਾਏਗਾ ਅਤੇ ਯਾਤਰੀਆਂ ਨੂੰ ਵਧੇਰੇ ਵਿਕਲਪ ਦੇਵੇਗਾ।। ਇਸ ਸਮੇਤ ਹੋਰਨਾਂ ਅਹਿਮ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ... #sbsaudiopodcast
ਆਨਲਾਈਨ ਕੱਟੜਪੰਥ ਵੱਲ ਧੱਕੇ ਜਾ ਰਹੇ ਨੌਜਵਾਨ: ਆਸਟ੍ਰੇਲੀਆ ਵਿੱਚ ਵੱਧ ਰਹੀ ਰੈਡੀਕਲਾਈਜ਼ੇਸ਼ਨ ਦੀ ਚਿੰਤਾ
Listenedਆਸਟ੍ਰੇਲੀਆ ਦੀਆਂ ਸੁਰੱਖਿਆ ਏਜੰਸੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਇੰਟਰਨੈੱਟ, ਸੋਸ਼ਲ ਮੀਡੀਆ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਦੇ ਵਧਦੇ ਪ੍ਰਭਾਵ ਕਾਰਨ ਕੱਟੜਪੰਥੀ ਵਿਚਾਰਧਾਰਾਵਾਂ ਤੱਕ ਪਹੁੰਚ ਪਹਿਲਾਂ ਨਾਲੋਂ ਕਾਫ਼ੀ ਆਸਾਨ ਹੋ ਗਈ ਹੈ। ਸੰਸਦੀ ਜਾਂਚ ਦੌਰਾਨ ਅਧਿਕਾਰੀਆਂ ਨੇ ਦੱਸਿਆ ਕਿ ਨੌਜਵਾਨਾਂ ਅਤੇ ਕਮਜ਼ੋਰ ਵਰਗਾਂ ਨੂੰ ਆਨਲਾਈਨ ਰਾਹੀਂ ਤੇਜ਼ੀ ਨਾਲ ਪ੍ਰਭਾਵਿਤ ਕੀਤਾ ਜਾ ਰਿਹਾ ਹੈ, ਜਿਸ ਨਾਲ ਹਿੰਸਕ ਕਾਰਵਾਈਆਂ ਦਾ ਖ਼ਤਰਾ ਵੀ ਵਧ ਰਿਹਾ ਹੈ। ਪੰਜਾਬੀ ਅਤੇ ਦੱਖਣੀ ਏਸ਼ੀਆਈ ਭਾਈਚਾਰਿਆਂ ਸਮੇਤ ਸਾਰੇ ਆਸਟ੍ਰੇਲੀਆਈ ਪਰਿਵਾਰਾਂ ਲਈ ਇਹ ਸਮਝਣਾ ਮਹੱਤਵਪੂਰਨ ਹੈ ਕਿ ਡਿਜੀ ਟਲ ਦੁਨੀਆਂ ਵਿੱਚ ਮੌਜੂਦ ਖ਼ਤਰਿਆਂ ਦੀ ਪਛਾਣ ਕਿਵੇਂ ਕੀਤੀ ਜਾਵੇ ਅਤੇ ਨੌਜਵਾਨਾਂ ਨੂੰ ਸੁਰੱਖਿਅਤ ਕਿਵੇਂ ਰੱਖਿਆ ਜਾਵੇ। #sbsaudiopodcast
ਖ਼ਬਰਾਂ ਫਟਾਫੱਟ: ਵਿਕਟੋਰੀਆ 'ਚ ਅਪਰਾਧਿਕ ਮਾਮਲੇ, ਸਾਊਦੀ ਅਰਬ 'ਤੇ ਹਮਲੇ, ਪੰਜਾਬ ਚੋਣਾਂ ਬਾਰੇ ਸਿਆਸੀ ਹਲਚਲ ਤੇ ਹੋਰ ਖ਼ਬਰਾਂ
Listenedਆਜ਼ਾਦ ਸੰਸਦ ਮੈਂਬਰ ਹੈਲਨ ਹੇਨਜ਼ 'ਤੇ ਕਥਿਤ ਹਮਲੇ ਦੇ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਵਿਅਕਤੀ ਬੁੱਧਵਾਰ ਨੂੰ ਵਾਂਗਾਰਾਟਾ ਅਦਾਲਤ ਵਿੱਚ ਪੇਸ਼ ਹੋਇਆ, ਜਿੱਥੇ ਉਸ ਖ਼ਿਲਾਫ਼ ਤਿੰਨ ਅਪਰਾਧਿਕ ਮਾਮਲੇ ਦਰਜ ਕੀਤੇ ਗਏ। ਇਸੇ ਦੌਰਾਨ, ਮੈਲਬਰਨ ਦੇ ਬੌਕਸ ਹਿੱਲ ਇਲਾਕੇ ਵਿੱਚ ਇੱਕ ਔਰਤ ਅਤੇ ਬੱਚੇ ਦੀਆਂ ਲਾਸ਼ਾਂ ਮਿਲਣ ਤੋਂ ਬਾਅਦ ਵਿਕਟੋਰੀਆ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੰਜਾਬ ਦੀ ਸਿਆਸਤ ਵਿੱਚ ਵੀ ਹਲਚਲ ਹੈ, ਜਿੱਥੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅਗਾਮੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਵਿਚਾਲੇ ਗੱਠਜੋੜ ਦੀ ਸੰਭਾਵਨਾ ਜਤਾਈ ਹੈ। ਹਫ਼ਤੇ ਦੀਆਂ ਹੋਰ ਅਹਿਮ ਖ਼ਬਰਾਂ ਵੀ ਸੁਣੋ ਇਸ ਪੌਡਕਾਸਟ ਵਿੱਚ। #sbsaudiopodcast
ਜਨੂੰਨ ਲਈ ਛੱਡਿਆ IT ਕਰੀਅਰ, ਆਸਟ੍ਰੇਲੀਆ ਵਿੱਚ ਤਿਆਰ ਕੀਤੀ ਪੰਜਾਬੀ ਫ਼ੀਚਰ ਫ਼ਿਲਮ
Listenedਪੰਜਾਬੀ ਫ਼ਿਲਮ ਮਰਡਰ ਇਨ ਮੈਲਬਰਨ ਰਾਹੀਂ ਨਿਰਦੇਸ਼ਨ ਦੇ ਖੇਤਰ ਵਿੱਚ ਕਦਮ ਰੱਖਣ ਵਾਲੇ ਰਵੀ ਵਰਮਾ ਨੇ SBS ਪੰਜਾਬੀ ਨਾਲ ਖ਼ਾਸ ਗੱਲਬਾਤ ਦੌਰਾਨ ਆਪਣੇ ਸਫ਼ਰ ਦੀਆਂ ਅਹਿਮ ਝਲਕੀਆਂ ਸਾਂਝੀਆਂ ਕੀਤੀਆਂ। ਮਸ਼ਹੂਰ ਪੰਜਾਬੀ ਨਿਰਦੇਸ਼ਕ ਅਮਿਤੋਜ ਮਾਨ ਦੇ ਸਹਾਇਕ ਨਿਰਦੇਸ਼ਕ ਵਜੋਂ ਕੰਮ ਕਰਨ ਤੋਂ ਲੈ ਕੇ ਆਪਣੀ ਪਹਿਲੀ ਫੀਚਰ ਫ਼ਿਲਮ ਨੂੰ ਪਰਦੇ ਤੱਕ ਲਿਆਉਣ ਤੱਕ ਦੀ ਯਾਤਰਾ ਬਾਰੇ ਉਨ੍ਹਾਂ ਨੇ ਵਿਸਥਾਰ ਨਾਲ ਗੱਲ ਕੀਤੀ। ਉਨ੍ਹਾਂ ਨੇ ਮੈਲਬਰਨ ਵਿੱਚ ਪੂਰੀ ਪੰਜਾਬੀ ਫ਼ਿਲਮ ਦੀ ਸ਼ੂਟਿੰਗ ਦੌਰਾਨ ਦਰਪੇਸ਼ ਆਈਆਂ ਚੁਣੌਤੀਆਂ, ਵੀਜ਼ਿਆਂ ਅਤੇ ਪਰਮਿਟਾਂ ਦੀ ਜਟਿਲ ਪ੍ਰਕਿਰਿਆ, ਅਤੇ ਫ਼ਿਲਮ ਨਿਰਮਾਣ ਦੇ ਵੱਖ-ਵੱਖ ਪੜਾਵਾਂ ਬਾਰੇ ਆਪਣੇ ਤਜਰਬੇ ਸਾਂਝੇ ਕੀਤੇ। #sbsaudiopodcast
ਖ਼ਬਰਨਾਮਾ: ਹੈਲਨ ਹੇਨਜ਼ ਲਈ ਲੋਕਾਂ ਦਾ ਸਮਰਥਨ, 24 ਘੰਟਿਆਂ ਵਿੱਚ ‘ਸੇਵ ਦ ਚਿਲਡਰਨ’ ਲਈ 6 ਲੱਖ ਡਾਲਰ ਤੋਂ ਵੱਧ ਦਾਨ
Listenedਵਿਕਟੋਰੀਆ ਦੇ ਵਾਂਗਾਰਾਟਾ ਵਿੱਚ ਆਜ਼ਾਦ ਸੰਸਦ ਮੈਂਬਰ ਹੈਲਨ ਹੇਨਜ਼ ’ਤੇ ਹੋਏ ਕਥਿਤ ਹਮਲੇ ਤੋਂ ਬਾਅਦ ਲੋਕਾਂ ਵੱਲੋਂ ਵੱਡੇ ਪੱਧਰ ’ਤੇ ਹਮਦਰਦੀ ਅਤੇ ਸਮਰਥਨ ਪ੍ਰਗਟਾਇਆ ਗਿਆ ਹੈ। ਹੇਨਜ਼ ਦੇ ਪਤੀ ਦੀ ਅਪੀਲ ’ਤੇ ਫੁੱਲ ਭੇਜਣ ਦੀ ਬਜਾਏ ‘ਸੇਵ ਦ ਚਿਲਡਰਨ’ ਸੰਸਥਾ ਨੂੰ ਦਾਨ ਦੇਣ ਦੀ ਮੁਹਿੰਮ ਸ਼ੁਰੂ ਕੀਤੀ ਗਈ, ਜਿਸ ਤਹਿਤ ਸਿਰਫ਼ 24 ਘੰਟਿਆਂ ਵਿੱਚ 6 ਲੱਖ ਡਾਲਰ ਤੋਂ ਵੱਧ ਦੀ ਰਕਮ ਇਕੱਠੀ ਹੋ ਗਈ। ਇਸ ਪੌਡਕਾਸਟ ਵਿੱਚ ਸੁਣੋ ਇਸ ਮਾਮਲੇ ਸਮੇਤ ਅੱਜ ਦੀਆਂ ਹੋਰ ਅਹਿਮ ਖ਼ਬਰਾਂ। #sbsaudiopodcast
ਪਿਘਲਦੇ ਗਲੇਸ਼ੀਅਰ: ਜਲਵਾਯੂ ਪਰਿਵਰਤਨ ਦੀ ਚੇਤਾਵਨੀ ਅਤੇ ਭਵਿੱਖ ਦੀਆਂ ਚੁਣੌਤੀਆਂ
Listenedਦੁਨੀਆ ਭਰ ਵਿੱਚ ਗਲੇਸ਼ੀਅਰਾਂ ਦੇ ਤੇਜ਼ੀ ਨਾਲ ਪਿਘਲਣ ਨੂੰ ਜਲਵਾਯੂ ਪਰਿਵਰਤਨ ਦੇ ਸਭ ਤੋਂ ਗੰਭੀਰ ਸੰਕੇਤਾਂ ਵਿੱਚੋਂ ਇੱਕ ਮੰਨਿਆ ਜਾ ਰਿਹਾ ਹੈ। ਇਸ ਦੇ ਪ੍ਰਭਾਵ ਸਿਰਫ਼ ਪਹਾੜੀ ਇਲਾਕਿਆਂ ਤੱਕ ਸੀਮਤ ਨਹੀਂ ਹਨ, ਸਗੋਂ ਸਮੁੰਦਰ ਦੇ ਵਧਦੇ ਪੱਧਰ, ਜਲ ਸਰੋਤਾਂ ਵਿੱਚ ਤਬਦੀਲੀਆਂ ਅਤੇ ਮਨੁੱਖੀ ਜੀਵਨ ਤੇ ਕੁਦਰਤੀ ਵਾਤਾਵਰਣ ਲਈ ਵੀ ਨਵੀਆਂ ਚੁਣੌਤੀਆਂ ਦੇ ਰੂਪ ਵਿੱਚ ਸਾਹਮਣੇ ਆ ਰਹੇ ਹਨ। ਐਸਬੀਐਸ ਪੰਜਾਬੀ ਨਾਲ ਇਸ ਵਿਸ਼ੇਸ਼ ਗੱਲਬਾਤ ਵਿੱਚ ਪ੍ਰੋਫੈਸਰ ਸੁਖਬੀਰ ਸੰਧੂ ਦੱਸਣਗੇ ਕਿ ਗਲੇਸ਼ੀਅਰਾਂ ਦੇ ਪਿਘਲਣ ਦੇ ਵਾਤਾਵਰਣ ਅਤੇ ਸਮਾਜ 'ਤੇ ਕੀ ਪ੍ਰਭਾਵ ਹਨ, ਆਮ ਲੋਕਾਂ ਦੀ ਜ਼ਿੰਦਗੀ ਉੱਤੇ ਇਸ ਦਾ ਕੀ ਅਸਰ ਪੈ ਸਕਦਾ ਹੈ ਅਤੇ ਬਦਲਦੇ ਮੌਸਮੀ ਹਾਲਾਤਾਂ ਦੇ ਦੌਰ ਵਿੱਚ ਕੁਦਰਤ ਦੀ ਸੰਭਾਲ ਪਹਿਲਾਂ ਨਾਲੋਂ ਵੱਧ ਮਹੱਤਵਪੂਰਨ ਕਿਉਂ ਬਣ ਗਈ ਹੈ। #sbsaudiopodcast
ਪੰਜਾਬੀ ਡਾਇਸਪੋਰਾ: ਨਸ਼ੇ ਦੀ ਤਸਕਰੀ ਤੋਂ ਲਗਜ਼ਰੀ ਕਾਰ ਘੁਟਾਲੇ ਤੱਕ, ਨਿਊਜ਼ੀਲੈਂਡ ਅਤੇ ਕੈਨੇਡਾ ਵਿੱਚ ਪੰਜਾਬੀਆਂ ਦੀਆਂ ਗ੍ਰਿਫਤਾਰੀਆਂ
Listenedਨਿਊਜ਼ੀਲੈਂਡ ਦੇ ਮੈਨੁਰੇਵਾ ਵਿੱਚ ਇੱਕ ਠੇਕੇ ਦੇ ਮਾਲਿਕ ਪਿਉ-ਪੁੱਤ ਨੂੰ ਕਥਿਤ ਤੌਰ 'ਤੇ ਨਸ਼ੀਲੀਆਂ ਦਵਾਈਆਂ ਵੇਚਣ ਦੇ ਦੋਸ਼ਾਂ ਹੇਠ ਗਿਰਫ਼ਤਾਰ ਕੀਤਾ ਗਿਆ ਹੈ। ਇਸੇ ਦੌਰਾਨ ਕੈਨੇਡਾ ਦੇ ਟਾਰਾਂਟੋ ਵਿੱਚ ਲਗਜ਼ਰੀ ਵਾਹਨਾਂ ਦੀ ਧੋਖਾਧੜੀ ਨਾਲ ਜੁੜੇ ਮਾਮਲੇ ਵਿੱਚ 10 ਪੰਜਾਬੀਆਂ ਨੂੰ ਗਿਰਫ਼ਤਾਰ ਕਰਕੇ ਉਨ੍ਹਾਂ ਖ਼ਿਲਾਫ਼ 128 ਦੋਸ਼ ਦਰਜ ਕੀਤੇ ਗਏ ਹਨ। ਵਿਦੇਸ਼ਾਂ ਵਿੱਚ ਵਸਦੇ ਪੰਜਾਬੀ ਭਾਈਚਾਰੇ ਨਾਲ ਸੰਬੰਧਿਤ ਇਨ੍ਹਾਂ ਅਤੇ ਹੋਰ ਅਹਿਮ ਖਬਰਾਂ ਦੀ ਜਾਣਕਾਰੀ ਲਈ ਸੁਣੋ ਇਹ ਪੌਡਕਾਸਟ। #sbsaudiopodcast
ਰੈਂਟ ਕੈਪਸ ਜਾਂ ਵਧੇਰੇ ਘਰ: ਆਸਟ੍ਰੇਲੀਆ ਦੇ ਕਿਰਾਇਆ ਸੰਕਟ ਦਾ ਅਸਲ ਹੱਲ ਕੀ ਹੈ?
Listenedਆਸਟ੍ਰੇਲੀਆ ਵਿੱਚ ਵਧਦੇ ਘਰਾਂ ਦੇ ਕਿਰਾਏ ਕਈ ਪਰਿਵਾਰਾਂ ਲਈ ਗੰਭੀਰ ਚੁਣੌਤੀ ਬਣ ਗਏ ਹਨ। ਕਿਰਾਇਆ ਭਰਨ ਲਈ ਲੋਕਾਂ ਨੂੰ ਖਾਣ-ਪੀਣ, ਬਿੱਲਾਂ ਅਤੇ ਬੱਚਿਆਂ ਦੀਆਂ ਜ਼ਰੂਰੀ ਲੋੜਾਂ ਨਾਲ ਸਮਝੌਤਾ ਕਰਨਾ ਪੈ ਰਿਹਾ ਹੈ। ਇਸ ਦਰਮਿਆਨ, ਕਿਰਾਏ ਵਿੱਚ ਵਾਧੇ ਨੂੰ ਸੀਮਤ ਕਰਨ ਲਈ ਰੈਂਟ ਕੈਪਸ ਲਾਗੂ ਕਰਨ ਦੀ ਮੰਗ ਤੇਜ਼ ਹੋ ਰਹੀ ਹੈ। ਆਸਟ੍ਰੇਲੀਆ ਇੰਸਟੀਚਿਊਟ ਦੇ ਨਵੇਂ ਸਰਵੇਖਣ ਨੇ ਇਸ ਮੁੱਦੇ ਨੂੰ ਇੱਕ ਵਾਰ ਫਿਰ ਚਰਚਾ ਦੇ ਕੇਂਦਰ ਵਿੱਚ ਲਿਆ ਦਿੱਤਾ ਹੈ, ਜਦਕਿ ਸਰਕਾਰ ਦਾ ਮੰਨਣਾ ਹੈ ਕਿ ਘਰਾਂ ਦੀ ਸਪਲਾਈ ਵਧਾਉਣਾ ਹੀ ਲੰਬੇ ਸਮੇਂ ਦਾ ਹੱਲ ਹੈ। ਆਖ਼ਰ ਰੈਂਟ ਕੈਪਸ ਕਿੰਨੇ ਪ੍ਰਭਾਵਸ਼ਾਲੀ ਹੋ ਸਕਦੇ ਹਨ ਅਤੇ ਕੀ ਇਹ ਕਿਰਾਏਦਾਰਾਂ ਨੂੰ ਰਾਹਤ ਦੇ ਸਕਦੇ ਹਨ? ਹੋਰ ਜਾਣਨ ਲਈ ਸੁਣੋ ਇਹ ਪੌਡਕਾਸਟ। #sbsaudiopodcast
ਖ਼ਬਰਨਾਮਾ: 15 ਸਾਲਾਂ ਦੀਆਂ ਸਭ ਤੋਂ ਉੱਚੀਆਂ ਵਿਆਜ ਦਰਾਂ ਦੇ ਬਾਵਜੂਦ, ਅਰਥਸ਼ਾਸਤਰੀਆਂ ਨੇ ਦਿੱਤੀ ਇੱਕ ਹੋਰ ਵਾਧੇ ਦੀ ਚੇਤਾਵਨੀ
Listenedਆਸਟ੍ਰੇਲੀਆ ਦੇ ਅਰਥਸ਼ਾਸਤਰੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਨਵੰਬਰ ਵਿੱਚ ਹੋਣ ਵਾਲੀ ਰਿਜ਼ਰਵ ਬੈਂਕ ਦੀ ਅਗਲੀ ਮੀਟਿੰਗ ਦੌਰਾਨ ਇੱਕ ਹੋਰ ਵਿਆਜ ਦਰ ਵਾਧਾ ਹੋ ਸਕਦਾ ਹੈ। RBA ਨੇ ਇਸ ਹਫ਼ਤੇ ਸੰਕੇਤ ਦਿੱਤਾ ਹੈ ਕਿ ਮਹਿੰਗਾਈ ਉੱਤੇ ਦਬਾਅ ਉਮੀਦ ਮੁਤਾਬਕ ਘੱਟ ਨਹੀਂ ਹੋ ਰਿਹਾ, ਜਿਸ ਕਾਰਨ ਲਗਾਤਾਰ ਪੰਜਵੇਂ ਵਾਧੇ ਦੀ ਸੰਭਾਵਨਾ ਵਧ ਗਈ ਹੈ। ਜੇ ਵਿਆਜ ਦਰ ਵਿੱਚ ਵਾਧਾ ਹੁੰਦਾ ਹੈ ਤਾਂ ਨਕਦੀ ਦਰ 4.6 ਫੀਸਦੀ ਤੋਂ ਵਧ ਕੇ 4.85 ਫੀਸਦੀ ਹੋ ਸਕਦੀ ਹੈ। ਇਸ ਅਤੇ ਹੋਰ ਅਹਿਮ ਖ਼ਬਰਾਂ ਲਈ ਸੁਣੋ ਐਸਬੀਐਸ ਪੰਜਾਬੀ ਦਾ ਖ਼ਬਰਨਾਮਾ। #sbsaudiopodcast
ਬਾਲੀਵੁੱਡ ਗੱਪਸ਼ੱਪ: ਕੌਫੀ ਵਿੱਦ ਕਰਨ ਵਿੱਚ ਨਜ਼ਰ ਆ ਸਕਦੇ ਹਨ ਦਿਲਜੀਤ ਦੋਸਾਂਝ ਅਤੇ ਵਿੱਕੀ ਕੌਸ਼ਲ
Listenedਫਿਲਮਫੇਅਰ ਦੀ ਇੱਕ ਰਿਪੋਰਟ ਮੁਤਾਬਕ, ਕੌਫੀ ਵਿਦ ਕਰਨ ਦੇ ਆਉਣ ਵਾਲੇ ਐਪੀਸੋਡ ਵਿੱਚ ਬਾਲੀਵੁੱਡ ਅਦਾਕਾਰ ਵਿੱਕੀ ਕੌਸ਼ਲ ਅਤੇ ਗਾਇਕ-ਅਦਾਕਾਰ ਦਿਲਜੀਤ ਦੋਸਾਂਝ ਇਕੱਠੇ ਨਜ਼ਰ ਆ ਸਕਦੇ ਹਨ। ਉਧਰ, ਰੈਪਰ ਹਨੀ ਸਿੰਘ ਨੂੰ ਸਾਈਬਰ ਸੈੱਲ ਸਾਹਮਣੇ ਪੇਸ਼ ਹੋ ਕੇ ਕੁਝ ਵਿਵਾਦਿਤ ਮਾਮਲਿਆਂ ਬਾਰੇ ਸਫਾਈ ਦੇਣੀ ਪਈ ਹੈ। ਇਸ ਤੋਂ ਇਲਾਵਾ, ਮਨੋਰੰਜਨ ਜਗਤ ਦੀਆਂ ਹੋਰ ਤਾਜ਼ਾ ਚਰਚਾਵਾਂ, ਆਉਣ ਵਾਲੀਆਂ ਫ਼ਿਲਮਾਂ ਅਤੇ ਨਵੇਂ ਗੀਤਾਂ ਬਾਰੇ ਜਾਣਕਾਰੀ ਲਈ ਸੁਣੋ ਸਾਡੀ ਖ਼ਾਸ ਪੇਸ਼ਕਸ਼ ਬਾਲੀਵੁੱਡ ਗੱਪਸ਼ੱਪ। #sbsaudiopodcast
ਪਰਵਿੰਦਰ ਸਿੰਘ ਝੋਟਾ ਕਤਲ ਕਾਂਡ: CBI ਜਾਂਚ ਦੇ ਐਲਾਨ ਨਾਲ ਪੰਜਾਬ ਦੀ ਸਿਆਸਤ ਗਰਮਾਈ
Listenedਮਾਨਸਾ ਵਿੱਚ ਨਸ਼ਿਆਂ ਵਿਰੁੱਧ ਮੁਹਿੰਮ ਚਲਾਉਣ ਵਾਲੇ ਪਰਵਿੰਦਰ ਸਿੰਘ ਝੋਟਾ ਦੇ ਕਤਲ ਮਾਮਲੇ ਦੀ ਜਾਂਚ ਹੁਣ CBI ਕਰੇਗੀ। ਮੁੱਖ ਮੰਤਰੀ ਭਗਵੰਤ ਮਾਨ ਨੇ ਪੀੜਤ ਪਰਿਵਾਰ ਦੀ ਮੰਗ ਮੰਨਦਿਆਂ ਇਹ ਐਲਾਨ ਕੀਤਾ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਪੰਜਾਬ ਦੌਰੇ ਤੋਂ ਠੀਕ ਪਹਿਲਾਂ ਲਏ ਗਏ ਇਸ ਫੈਸਲੇ ਨੇ ਸਿਆਸੀ ਮਾਹੌਲ ਨੂੰ ਗਰਮਾ ਦਿੱਤਾ ਹੈ, ਜਿੱਥੇ ਵਿਰੋਧੀ ਧਿਰਾਂ ਇਸ ਨੂੰ ਸਰਕਾਰ 'ਤੇ ਵਧਦੇ ਦਬਾਅ ਅਤੇ ਸੂਬਾਈ ਜਾਂਚ ਏਜੰਸੀਆਂ ਦੀ ਨਾਕਾਮੀ ਨਾਲ ਜੋੜ ਕੇ ਦੇਖ ਰਹੀਆਂ ਹਨ। #sbsaudiopodcast
ਆਸਟ੍ਰੇਲੀਆਈ ਕ੍ਰਿਕਟ ਦੇ ਚੜ੍ਹਦੇ ਸਿਤਾਰੇ ਦੂਜੀ ਪੀੜ੍ਹੀ ਦੇ ਭਾਰਤੀ-ਪੰਜਾਬੀ ਮੂਲ ਦੇ ਹਰਜਸ ਸਿੰਘ
Listenedਹਰਜਸ ਸਿੰਘ, ਉਹ ਨੌਜਵਾਨ ਜਿਸ ਨੇ ਪਿਛਲੇ ਸਾਲ ਸਿਡਨੀ ਦੇ ਇੱਕ 'ਫਸਟ-ਗ੍ਰੇਡ' ਮੈਚ ਵਿੱਚ 35 ਛੱਕੇ ਲਗਾ ਕੇ ਸੁਰਖੀਆਂ ਬਟੋਰੀਆਂ ਸਨ, ਹੁਣ Adelaide Strikers ਲਈ ਖੇਡਣ ਨੂੰ ਤਿਆਰ ਹਨ। 21 ਸਾਲਾ ਸਿੰਘ, ਆਸਟ੍ਰੇਲੀਆ ਦੀ ਉਸ ਅੰਡਰ-19 ਟੀਮ ਦਾ ਹਿੱਸਾ ਹਨ ਜਿਸ ਨੇ ਲਗਭਗ ਤਿੰਨ ਸਾਲ ਪਹਿਲਾਂ ਵਿਸ਼ਵ ਕੱਪ ਜਿੱਤਿਆ ਸੀ। ਸਿੰਘ ਪਿਛਲੇ ਸੀਜ਼ਨ ਵਿੱਚ 'Sydney Sixers' ਦੀ ਟੀਮ ਵਿੱਚ ਸ਼ਾਮਲ ਸੀ, ਪਰ ਉਸ ਨੂੰ ਕੋਈ ਮੈਚ ਖੇਡਣ ਦਾ ਮੌਕਾ ਨਹੀਂ ਮਿਲਿਆ। ਹੁਣ ਉਹ ਇੰਗਲੈਂਡ ਦੇ ਸਾਬਕਾ ਕਪਤਾਨ ਬੇਨ ਸਟੋਕਸ, ਪਾਕਿਸਤਾਨ ਦੇ ਤੇਜ਼ ਗੇਂਦਬਾਜ਼ ਹਾਰਿਸ ਰਊਫ ਦੇ ਨਾਲ ਮਿਲ ਕੇ Adelaide Strikers ਲਈ ਖੇਡਣਗੇ। ਸੁਣੋ ਦੂਜੀ ਪੀੜ੍ਹੀ ਦੇ ਭਾਰਤੀ-ਪੰਜਾਬੀ ਮੂਲ ਦੇ ਖਿਡਾਰੀ ਹਰਜਸ ਸਿੰਘ ਨਾਲ ਉਨ੍ਹਾਂ ਦੇ ਕ੍ਰਿਕਟ ਸਫ਼ਰ ਅਤੇ ਭਵਿੱਖੀ ਟੀਚਿਆਂ ਬਾਰੇ ਇਹ ਖ਼ਾਸ ਗੱਲਬਾਤ। #sbsaudiopodcast
ਖ਼ਬਰਨਾਮਾ: ਹੈਲਨ ਹੇਨਜ਼ ਮਾਮਲੇ ਤੋਂ ਲੈ ਕੇ AI ਅਤੇ ਭਾਈਚਾਰਕ ਸੁਰੱਖਿਆ ਤੱਕ, ਆਸਟ੍ਰੇਲੀਆ ਅਤੇ ਭਾਰਤ ਦੀਆਂ ਅਹਿਮ ਖ਼ਬਰਾਂ
Listenedਵਿਕਟੋਰੀਆ ਦੀ ਆਜ਼ਾਦ ਸੰਸਦ ਮੈਂਬਰ ਹੈਲਨ ਹੇਨਜ਼ 'ਤੇ ਕਥਿਤ ਹਮਲੇ ਦੇ ਮਾਮਲੇ ਵਿੱਚ 43 ਸਾਲਾ ਬ੍ਰੈਂਡਨ ਨੁਜੈਂਟ ਖ਼ਿਲਾਫ਼ ਕਈ ਗੰਭੀਰ ਦੋਸ਼ ਲਗਾਏ ਗਏ ਹਨ, ਜਦਕਿ ਪੁਲਿਸ ਕਤਲ ਦੀ ਕੋਸ਼ਿਸ਼ ਸਮੇਤ ਹੋਰ ਦੋਸ਼ਾਂ ਦੀ ਸੰਭਾਵਨਾ ਵੀ ਖੰਗਾਲ ਰਹੀ ਹੈ। ਇਸ ਦਰਮਿਆਨ, ਸੰਸਦ ਮੈਂਬਰਾਂ ਦੀ ਸੁਰੱਖਿਆ, AI ਦੇ ਦੁਰਵਰਤੋਂ, ਦੂਰ-ਦਰਾਜ਼ ਭਾਈਚਾਰਿਆਂ ਵਿੱਚ ਘਰੇਲੂ ਹਿੰਸਾ ਨਾਲ ਨਜਿੱਠਣ ਲਈ ਸੇਵਾਵਾਂ ਦੀ ਘਾਟ ਅਤੇ ਆਸਟ੍ਰੇਲੀਆ-ਪਾਪੂਆ ਨਿਊ ਗਿਨੀ ਰੱਖਿਆ ਸਹਿਯੋਗ ਵੀ ਚਰਚਾ ਵਿੱਚ ਹਨ। ਭਾਰਤ ਵਿੱਚ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਦਿੱਲੀ ਹਵਾਈ ਅੱਡੇ 'ਤੇ ਕਥਿਤ ਤੌਰ 'ਤੇ ਰੋਕੇ ਜਾਣ ਦੇ ਦਾਅਵਿਆਂ ਨੇ ਸਿਆਸੀ ਤਕਰਾਰ ਨੂੰ ਜਨਮ ਦਿੱਤਾ ਹੈ। ਅੱਜ ਦੀਆਂ ਹੋਰ ਅਹਿਮ ਖ਼ਬਰਾਂ ਲਈ ਇਹ ਪੌਡਕਾਸਟ ਸੁਣੋ। #sbsaudiopodcast
ਅਖਾਣ ਕਹਾਣੀ: ਜਾਣੋ 'ਪੱਥਰ ਨਾਲੋਂ ਚੱਕੀ ਚੰਗੀ, ਜਿਹੜੀ ਪ੍ਹੀਵੇ ਤੇ ਜੱਗ ਖਾਵੇ' ਦਾ ਅਰਥ ਅਤੇ ਇਤਿਹਾਸ
Listenedਐਸ ਬੀ ਐਸ ਪੰਜਾਬੀ ਦੀ ਨਵੀਂ ਲੜੀ ‘ਅਖਾਣ ਕਹਾਣੀ’ ਵਿੱਚ ਪੁਰਾਣੇ ਅਤੇ ਵਿਸਰੇ ਹੋਏ ਅਖਾਣਾਂ ਦੇ ਇਤਿਹਾਸ, ਮੂਲ ਅਤੇ ਅਰਥਾਂ ਦੀ ਪੜਚੋਲ ਕੀਤੀ ਜਾਂਦੀ ਹੈ। ਇਸ ਕੜੀ ਵਿੱਚ ਸਾਡੇ ਲਾਹੌਰ ਸਥਿਤ ਸਾਥੀ ਮਸੂਦ ਮੱਲ੍ਹੀ ਅਤੇ ਲਹਿੰਦੇ ਪੰਜਾਬ ਦੇ ਸਾਹਿਤ ਮਾਹਿਰ ਅਹਿਸਾਨ ਬਾਜਵਾ 'ਪੱਥਰ ਨਾਲੋਂ ਚੱਕੀ ਚੰਗੀ, ਜਿਹੜੀ ਪ੍ਹੀਵੇ ਤੇ ਜੱਗ ਖਾਵੇ' ਅਖਾਣ ਦੀ ਡੂੰਘਾਈ ਨਾਲ ਵਿਆਖਿਆ ਕਰਦੇ ਹੋਏ ਇਸ ਦੀ ਸਮਾਜਿਕ ਮਹੱਤਤਾ ਅਤੇ ਅੱਜ ਦੇ ਸਮੇਂ ਵਿੱਚ ਇਸ ਦੀ ਸਾਰਥਕਤਾ ਬਾਰੇ ਚਰਚਾ ਕਰ ਰਹੇ ਹਨ। #sbsaudiopodcast
ਪਾਕਿਸਤਾਨ ਡਾਇਰੀ: ਰਿਆਧ ਹਵਾਈ ਅੱਡੇ ’ਤੇ ਹੂਤੀ ਹਮਲੇ ਦੀ ਸ਼ਹਿਬਾਜ਼ ਸ਼ਰੀਫ਼ ਵੱਲੋਂ ਸਖ਼ਤ ਨਿੰਦਾ
Listenedਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਨੇ ਰਿਆਧ ਦੇ ਮੁੱਖ ਕੌਮਾਂਤਰੀ ਹਵਾਈ ਅੱਡੇ ’ਤੇ ਹੂਤੀ ਬਾਗ਼ੀਆਂ ਵੱਲੋਂ ਕੀਤੇ ਗਏ ਹਮਲੇ ਦੀ ਸਖ਼ਤ ਨਿੰਦਾ ਕੀਤੀ ਹੈ ਜਿਸ ਵਿੱਚ ਘੱਟੋ-ਘੱਟ 11 ਪਾਕਿਸਤਾਨੀ ਨਾਗਰਿਕ ਮਾਰੇ ਗਏ ਹਨ। ਐਕਸ (X) 'ਤੇ ਪੋਸਟ ਕੀਤੇ ਇੱਕ ਬਿਆਨ ਵਿੱਚ, ਸ਼ਰੀਫ਼ ਨੇ ਕਿਹਾ ਕਿ 'ਆਮ ਨਾਗਰਿਕਾਂ ਅਤੇ ਮਹੱਤਵਪੂਰਨ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾ ਕੇ ਕੀਤੇ ਜਾਣ ਵਾਲੇ ਹਮਲੇ ਪੂਰੀ ਤਰ੍ਹਾਂ ਅਸਵੀਕਾਰਨਯੋਗ ਹਨ ਅਤੇ ਇਹ ਖੇਤਰੀ ਸ਼ਾਂਤੀ ਤੇ ਸਥਿਰਤਾ ਲਈ ਇੱਕ ਗੰਭੀਰ ਖ਼ਤਰਾ ਹਨ।' ਇਸ ਤੋਂ ਇਲਾਵਾ ਪਾਕਿਸਤਾਨ ਨਾਲ ਜੁੜੀਆਂ ਹੋਰ ਅਹਿਮ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ। #sbsaudiopodcast
NSW ਵਿੱਚ ਭਾਰਤ-ਵਿਰੋਧੀ ਪੋਸਟਰਾਂ ਤੋਂ ਬਾਅਦ, ਇੱਕਜੁੱਟ ਹੋਏ ਭਾਈਚਾਰੇ
Listenedਨਿਊ ਸਾਊਥ ਵੇਲਜ਼ ਵਿੱਚ Cessnock ਵਿੱਚ ਭਾਰਤੀਆਂ ਵਿਰੁੱਧ ਪੋਸਟਰ ਲਗਾਏ ਗਏ ਸੀ। ਇਨ੍ਹਾਂ ਪੋਸਟਰਾਂ ਵਿੱਚ ਮਲ ਤਿਆਗਦੇ ਹੋਏ ਇੱਕ ਆਦਮੀ ਨੂੰ ਦਰਸ਼ਾਇਆ ਗਿਆ ਅਤੇ ਅੰਗਰੇਜ਼ੀ ਵਿੱਚ ਲਿਖਿਆ ਗਿਆ, "ਕੀ ਇਹ ਤੁਹਾਡਾ ਸਭਿਆਚਾਰ ਹੈ?" ਇਸ ਪੋਸਟਰ ਵਿੱਚ ਭਾਰਤੀਆਂ ਦੇ ਵਾਪਸ ਪਰਵਾਸ ਦੀ ਮੰਗ ਵੀ ਕੀਤੀ ਗਈ ਸੀ। ਇਹ ਉਦੋਂ ਆਇਆ ਹੈ ਜਦੋਂ ਭਾਰਤੀਆਂ ਨੇ ਵਿਦੇਸ਼ਾਂ ਵਿੱਚ ਜਨਮੇ ਆਸਟ੍ਰੇਲੀਆਈ ਆਬਾਦੀ ਦੇ ਸਭ ਤੋਂ ਵੱਡੇ ਸਮੂਹ ਵਜੋਂ ਬ੍ਰਿਟਿਨ ਨੂੰ ਛੋਟੇ ਜਿਹੇ ਅੰਤਰ ਦੇ ਨਾਲ ਪਛਾੜ ਦਿੱਤਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਇਹ ਆਸਟ੍ਰੇਲੀਆ ਵਿੱਚ ਵੱਧ ਰਹੀ ਪ੍ਰਵਾਸੀ ਵਿਰੋਧੀ ਭਾਵਨਾ ਨੂੰ ਦਰਸ਼ਾਉਂਦਾ ਹੈ। ਇਸ ਪੋਸਟਰ ਉੱਤੇ, ਸਿਆਸਤਦਾਨਾਂ ਸਮੇਤ ਵੱਖ-ਵੱਖ ਭਾਈਚਾਰਿਆਂ ਨੇ ਇਕੱਠੇ ਹੋ ਕੇ ਸਮਾਜਿਕ ਏਕਤਾ ਦੀ ਮੰਗ ਕੀਤੀ ਹੈ। ਹੋਰ ਵੇਰਵੇ ਲਈ ਸੁਣੋ ਇਹ ਪੌਡਕਾਸਟ #sbsaudiopodcast
ਓਲੰਪਿਕ ਤਮਗ਼ੇ ਤੋਂ ਮੈਲਬਰਨ ਕੋਬਰਾਜ਼ ਤੱਕ ਦਾ ਸਫ਼ਰ; ਰੁਪਿੰਦਰਪਾਲ ਸਿੰਘ ਨਾਲ ਖ਼ਾਸ ਗੱਲਬਾਤ
ListenedSBS ਪੰਜਾਬੀ ਦੇ ਮੈਲਬਰਨ ਸਟੂਡੀਓ ਵਿੱਚ ਪਹੁੰਚੇ ਦੁਨੀਆ ਦੇ ਬੇਹਤਰੀਨ ਡਰੈਗ-ਫ਼ਲਿੱਕਰਾਂ ਵਿੱਚੋਂ ਇੱਕ, ਰੁਪਿੰਦਰਪਾਲ ਸਿੰਘ ਨੇ ਵਿਸ਼ੇਸ਼ ਮੁਲਾਕਾਤ ਦੌਰਾਨ ਆਪਣੇ ਖੇਡ ਸਫ਼ਰ ਦੇ ਕਈ ਦਿਲਚਸਪ ਪਹਿਲੂ ਸਾਂਝੇ ਕੀਤੇ ਹਨ। ਇਸ ਗੱਲਬਾਤ ਵਿੱਚ ਉਨ੍ਹਾਂ ਨੇ ਹਾਕੀ ਵਿਕਟੋਰੀਆ ਦੀ ਨਵੀਂ ਟੀਮ 'ਮੈਲਬਰਨ ਕੋਬਰਾਜ਼' (Melbourne Cobras) ਦੀ ਹਾਕੀ ਵਨ ਲੀਗ ਵਿੱਚ ਪਹਿਲੀ ਵਾਰ ਸ਼ਮੂਲੀਅਤ, ਸਾਊਥ ਏਸ਼ੀਅਨ ਭਾਈਚਾਰੇ ਨੂੰ ਜੋੜਨ ਦੇ ਉਦੇਸ਼ ਅਤੇ ਮੈਲਬਰਨ ਦੇ ਕਲੋਵਰਟਨ ਵਿੱਚ ਬਣ ਰਹੇ ਨਵੇਂ ਆਧੁਨਿਕ ਸਟੇਡੀਅਮ ਬਾਰੇ ਅਹਿਮ ਜਾਣਕਾਰੀ ਦਿੱਤੀ ਹੈ। #sbsaudiopodcast
ਖ਼ਬਰਨਾਮਾ: ਸੰਸਦ ਮੈਂਬਰ ਹੈਲਨ ਹੇਨਜ਼ 'ਤੇ ਹਮਲਾ ਕਰਨ ਵਾਲੇ ਕਥਿਤ ਹਮਲਾਵਰ ਦੀ ਪਛਾਣ ਆਈ ਸਾਹਮਣੇ
Listenedਸੁਤੰਤਰ ਸੰਸਦ ਮੈਂਬਰ ਹੇਲਨ ਹੇਨਜ਼ 'ਤੇ ਕਥਿਤ ਹਮਲੇ ਦੇ ਮਾਮਲੇ ਵਿੱਚ ਪੁਲਿਸ ਨੇ ਵਿਕਟੋਰੀਆ ਦੇ ਟਾਰਾਵਿੰਗੀ ਦੇ 43 ਸਾਲਾ ਬ੍ਰੈਂਡਨ ਨੁਜੈਂਟ ਦੀ ਪਛਾਣ ਕੀਤੀ ਹੈ। ਜਾਂਚ ਨਾਲ ਜੁੜੇ ਸੂਤਰਾਂ ਨੇ ਐਸਬੀਐਸ ਨਾਲ ਗੱਲਬਾਤ ਦੌਰਾਨ ਕਥਿਤ ਹਮਲਾਵਰ ਦੇ ਨਾਂ ਦੀ ਪੁਸ਼ਟੀ ਕੀਤੀ ਹੈ। ਵਿਕਟੋਰੀਆ ਦੇ ਪ੍ਰੀਮੀਅਰ ਬੈਨ ਕੈਰੋਲ ਨੇ ਕਿਹਾ ਹੈ ਕਿ ਉਹ ਇਸ ਮਾਮਲੇ ਦੀ ਜਾਂਚ ਕਰ ਰਹੀਆਂ ਵੱਖ-ਵੱਖ ਏਜੰਸੀਆਂ ਤੋਂ ਪੂਰੀ ਜਾਣਕਾਰੀ ਲੈਣਗੇ। ਉੱਧਰ, ਨਿਊ ਸਾਊਥ ਵੇਲਜ਼ ਦੇ ਪ੍ਰੀਮੀਅਰ ਕ੍ਰਿਸ ਮਿਨਜ਼ ਨੇ ਕਿਹਾ ਕਿ ਲੋਕਤੰਤਰ ਦੀ ਮਜ਼ਬੂਤੀ ਲਈ ਇਹ ਲਾਜ਼ਮੀ ਹੈ ਕਿ ਚੁਣੇ ਹੋਏ ਨੁਮਾਇੰਦੇ ਆਪਣੀਆਂ ਜਨਤਕ ਜ਼ਿੰਮੇਵਾਰੀਆਂ ਨਿਭਾਉਂਦੇ ਸਮੇਂ ਸੁਰੱਖਿਅਤ ਮਹਿਸੂਸ ਕਰਨ। ਅੱਜ ਦੀਆਂ ਹੋਰ ਅਹਿਮ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ। #sbsaudiopodcast
2028 ਤੱਕ ਆਰਥਿਕ ਤੰਗੀ ਜਾਰੀ ਰਹਿ ਸਕਦੀ ਹੈ, ਮਾਹਿਰਾਂ ਨੇ ਉਤਪਾਦਕਤਾ ਵਧਾਉਣ ਦੀ ਦਿੱਤੀ ਸਲਾਹ
Listenedਵੱਧਦੀ ਮਹਿੰਗਾਈ, ਉੱਚ ਵਿਆਜ ਦਰਾਂ ਅਤੇ ਬੇਰੁਜ਼ਗਾਰੀ ਦੇ ਦਬਾਅ ਕਾਰਨ ਆਸਟ੍ਰੇਲੀਆਈ ਪਰਿਵਾਰਾਂ ਦੀ ਆਰਥਿਕ ਤੰਗੀ ਅਗਲੇ ਕੁਝ ਸਾਲਾਂ ਤੱਕ ਜਾਰੀ ਰਹਿ ਸਕਦੀ ਹੈ। CEDA ਦੀ ਨਵੀਂ ਰਿਪੋਰਟ ਮੁਤਾਬਕ ਦੇਸ਼ ਨੂੰ ਭਵਿੱਖ ਵਿੱਚ ਆਰਥਿਕ ਵਿਕਾਸ ਲਈ ਆਬਾਦੀ ਵਾਧੇ ਦੀ ਬਜਾਏ ਉਤਪਾਦਕਤਾ ਵਿੱਚ ਸੁਧਾਰ ਉੱਤੇ ਵੱਧ ਧਿਆਨ ਦੇਣਾ ਹੋਵੇਗਾ। ਇਸ ਦਾ ਆਮ ਲੋਕਾਂ ਦੀਆਂ ਨੌਕਰੀਆਂ, ਆਮਦਨ ਅਤੇ ਜੀਵਨ-ਯਾਪਨ ਦੀ ਲਾਗਤ ਉੱਤੇ ਕੀ ਅਸਰ ਪੈ ਸਕਦਾ ਹੈ, ਸੁਣੋ ਇਸ ਪੌਡਕਾਸਟ ਵਿੱਚ। #sbsaudiopodcast